ਰੇਲ ਲਾਈਨ ਤੋਂ ਮੁੰਡੇ ਤੇ ਕੁੜੀ ਦੀਆਂ ਸ਼ੱਕੀ ਹਾਲਤ ’ਚ ਮਿਲੀਆਂ ਲਾਸ਼ਾ
- bhagattanya93
- Jul 16
- 2 min read
16/07/2025

ਜਲੰਧਰ- ਫਿਰੋਜ਼ਪੁਰ ਰੇਲਵੇ ਮਾਰਗ ’ਤੇ ਪਿੰਡ ਨਾਗਰਾ ਦੀ ਰੇਲਵੇ ਕਰਾਸਿੰਗ ਨੇੜੇ ਰੇਲਵੇ ਲਾਈਨ ਤੋਂ ਇਕ ਮੁਟਿਆਰ ਤੇ ਇਕ ਨੌਜਵਾਨ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਜੀਆਰਪੀ ਦੇ ਏਐੱਸਆਈ ਤਰਨਜੀਤ ਸਿੰਘ ਨੇ ਦੱਸਿਆ ਕਿ ਨਾਗਰਾ ਰੇਲਵੇ ਕਰਾਸਿੰਗ ਨੇੜੇ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਦੋਵਾਂ ਦੇ ਸਰੀਰ 'ਤੇ ਜ਼ਖ਼ਮਾਂ ਦੇ ਨਿਸ਼ਾਨ ਹਨ। ਉਨ੍ਹਾਂ ਦੱਸਿਆ ਕਿ ਬੀਤੀ ਅੱਧੀ ਰਾਤ ਤੋਂ ਬਾਅਦ ਪੁਲਿਸ ਸਹਾਇਤਾ ਕੇਂਦਰ ਰਾਹੀਂ ਪ੍ਰਾਪਤ ਹੋਈ ਸੂਚਨਾਂ ਉਪਰੰਤ ਉਹ ਤੁਰੰਤ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਤੇ ਦੇਖਿਆ ਕਿ ਰੇਲਗੱਡੀ ਦੀ ਲਪੇਟ ’ਚ ਆਉਣ ਤੋਂ ਬਾਅਦ ਉਹ ਦੋਵੇਂ ਰੇਲਵੇ ਲਾਈਨ ਤੋਂ ਕੁਝ ਦੂਰੀ 'ਤੇ ਡਿੱਗ ਗਏ। ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪਛਾਣ ਨਾ ਹੋਣ ਉਪਰੰਤ ਅੱਜ ਲੜਕੇ ਦੇ ਵਾਰਸ ਥਾਣੇ ਪੁੱਜਣ ’ਤੇ ਲੜਕੇ ਦੀ ਪਛਾਣ ਕਰਨ (35) ਵਾਸੀ ਐੱਨਐੱਮ 205, ਮੁਹੱਲਾ ਕਰਾਰ ਖਾਂ, ਜਲੰਧਰ ਵਜੋਂ ਹੋਈ ਹੈ। ਜਦ ਕਿ ਲੜਕੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਲੜਕੀ ਦੀ ਉਮਰ ਤਕਰੀਬਨ 27 ਸਾਲ ਦੀ ਲੱਗ ਰਹੀ ਹੈ। ਜਿਸਨੇ ਨੀਲੀ ਟੀ ਸ਼ਰਟ, ਕਾਲੇ ਰੰਗ ਦੀ ਕੈਪਰੀ ਪਾਈ ਹੋਈ ਹੈ। ਜਿਸ ਦੀ ਮਿ੍ਤਕ ਦੇਹ ਪਛਾਣ ਲਈ 72 ਘੰਟਿਆਂ ਤੱਕ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਲੜਕੇ ਦੇ ਵਾਰਸਾਂ ਵੱਲੋਂ ਲੜਕੀ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਜਦ ਕਿ ਪੁਲਿਸ ਵੱਲੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਖੁਦਕੁਸ਼ੀ ਪ੍ਰੇਮ ਸਬੰਧਾਂ ਦੇ ਚਲਦਿਆਂ ਕੀਤੀ ਗਈ ਹੋਵੇ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਨਸ਼ੇ ਦੇ ਆਦੀ ਸਨ। ਤੇ ਹੋ ਸਕਦਾ ਹੈ ਬੀਤੀ ਰਾਤ ਵਧੇਰੇ ਨਸ਼ਾ ਕਰਨ ਉਪਰੰਤ ਦੋਵੇਂ ਰੇਲ ਲਾਈਨ ਪਾਰ ਕਰਦੇ ਰੇਲ ਦੀ ਲਪੇਟ ’ਚ ਆ ਗਏ ਹੋਣ। ਜਾਂ ਉਨ੍ਹਾਂ ਵੱਲੋਂ ਪ੍ਰੇਮ ਸਬੰਧਾਂ ਦੇ ਚਲਦਿਆਂ ਖੁਦਕੁਸ਼ੀ ਕੀਤੀ ਗਈ ਹੋਵੇ। ਜਿਸ ਦੀ ਤਫਤੀਸ਼ ਜਾਰੀ ਹੈ।







Comments