google-site-verification=ILda1dC6H-W6AIvmbNGGfu4HX55pqigU6f5bwsHOTeM
top of page

ਰੇਲ ਗੱਡੀ ਹੇਠਾਂ ਆਉਣ ਨਾਲ ਚਚੇਰੇ ਭਰਾਵਾਂ ਦੀ ਮੌਤ, ਇਲਾਕੇ 'ਚ ਸੋਗ ਦੀ ਲਹਿਰ

  • bhagattanya93
  • Jan 13, 2024
  • 1 min read

13/01/2024

ਵੀਰਵਾਰ ਰਾਤ ਸ਼ੇਰਗੜ੍ਹ ਪਿੰਡ ਦੇ ਨੇੜੇ ਦੋ ਨੌਜਵਾਨ ਪਰਵਾਸੀ ਮਜ਼ਦੂਰਾਂ ਦੀ ਰੇਲ ਗੱਡੀ ਥੱਲੇ ਆ ਜਾਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਜੇ ਕੁਮਾਰ (21) ਪੁੱਤਰ ਸੰਗਾ ਸਾਦਾ ਅਤੇ ਸੋਨੂੰ ਕੁਮਾਰ (25) ਪੁੱਤਰ ਉਮੇਸ਼ ਸਾਦਾ ਵਜੋਂ ਹੋਈ ਹੈ। ਦੋਵੇਂ ਮਜ਼ਦੂਰ ਰਾਮਾਂ ਮੰਡੀ ਖੇਤਰ ਵਿਚ ਮਜ਼ਦੂਰੀ ਕਰਦੇ ਸਨ। ਘਟਨਾ ਦੀ ਸੂਚਨਾ ਮਿਲਣ ’ਤੇ ਸਹਾਰਾ ਵੈਲਫੇਅਰ ਕਲੱਬ ਦੇ ਐਂਬੂਲੈਂਸ ਚਾਲਕ ਬੂਟਾ ਸਿੰਘ ਅਤੇ ਸ਼ੇਰੂ ਸਿੰਘ ਤੁਰੰਤ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਰੇਲਵੇ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਵਿਚ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਭੇਜਿਆ ਗਿਆ।

ਮਿ੍ਰਤਕਾਂ ਦੇ ਵਾਰਿਸਾਂ ਨੇ ਰੇਲਵੇ ਪੁਲਿਸ ਜੀਆਰਪੀ ਚੌਕੀ ਇੰਚਾਰਜ ਪਰਮਜੀਤ ਸਿੰਘ ਨੂੰ ਦੱਸਿਆ ਕਿ ਉਹ ਸ਼ੇਰਗੜ੍ਹ ਪਿੰਡ ਵਿਖੇ ਹੀ ਰਹਿੰਦੇ ਹਨ ਅਤੇ ਉਨ੍ਹਾਂ ਦੇ ਦੋਵੇਂ ਨੌਜਵਾਨ ਪੁੱਤਰ ਮਿਹਨਤ ਮਜ਼ਦੂਰੀ ਕਰਦੇ ਹਨ। ਦੋਵੇਂ ਸ਼ੇਰਗੜ੍ਹ ਦੇ ਬਾਜ਼ਾਰ ਵਿੱਚੋਂ ਘਰ ਜਾਣ ਲਈ ਲਾਈਨ ਪਾਰ ਕਰ ਰਹੇ ਸਨ ਤਾਂ ਸੰਘਣੀ ਧੁੰਦ ਹੋਣ ਕਾਰਨ ਉਨ੍ਹਾਂ ਨੂੰ ਰੇਲਗੱਡੀ ਦੇ ਆਉਣ ਬਾਰੇ ਪਤਾ ਨਹੀਂ ਲੱਗਿਆ ਅਤੇ ਦੋਵੇਂ ਗੱਡੀ ਥੱਲੇ ਆ ਗਏ। ਦੋਵੇਂ ਚਚੇਰੇ ਭਰਾ ਸਨ। ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ 174 ਸੀਆਰਪੀਸੀ ਦੀ ਕਾਰਵਾਈ ਤੋਂ ਬਾਅਦ ਦੋਵਾਂ ਨੌਜਵਾਨਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।

Comments


Logo-LudhianaPlusColorChange_edited.png
bottom of page