ਰਿਸ਼ਤੇ ਹੋਏ ਤਾਰ-ਤਾਰ, ਘਰ 'ਚ ਭੈਣ ਨਾਲ ਕੀਤੀ ਛੇੜ ਛਾੜ; ਤਾਏ ਦਾ ਮੁੰਡਾ ਗ੍ਰਿਫ਼ਤਾਰ
- bhagattanya93
- Jul 8
- 1 min read
08/07/2025

ਤਰਨਤਾਰਨ ਜ਼ਿਲ੍ਹੇ ਦੇ ਇਕ ਪਿੰਡ ਵਿਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਮੁੰਡੇ ਨੇ ਘਰ ਵਿਚ ਇਕੱਲੀ ਚਾਚੇ ਦੀ ਨਾਬਾਲਿਗ ਕੁੜੀ ਨਾਲ ਕਥਿਤ ਤੌਰ ’ਤੇ ਛੇੜ ਛਾੜ ਕਰਨ ਤੋਂ ਇਲਾਵਾ ਸਰੀਰਕ ਸਬੰਧ ਬਣਾਉਣ ਲਈ ਵੀ ਕਿਹਾ। ਕੁੜੀ ਵੱਲੋਂ ਰੌਲਾ ਪਾਉਣ ’ਤੇ ਬੇਸ਼ੱਕ ਉਦੋਂ ਮੁੰਡਾ ਮੌਕੇ ਤੋਂ ਭੱਜ ਗਿਆ ਪਰ ਥਾਣਾ ਵੈਰੋਂਵਾਲ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਕੇਸ ਦਰਜ ਕਰ ਲਿਆ ਹੈ।

15 ਸਾਲਾ ਕੁੜੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੇਰੀ ਮਾਤਾ ਮੇਰੀ ਵੱਡੀ ਭੈਣ ਨੂੰ ਦਵਾਈ ਦਿਵਾਉਣ ਲਈ ਗਈ ਸੀ ਅਤੇ ਪਿੱਛੋਂ ਉਹ ਘਰ ਵਿਚ ਇਕੱਲੀ ਸੀ। ਇਸੇ ਦੌਰਾਨ ਉਸ ਦੇ ਤਾਏ ਦਾ ਲੜਕਾ ਜੋ ਗੁਆਂਢ ਵਿਚ ਹੀ ਰਹਿੰਦਾ ਹੈ, ਸ਼ਾਮ ਕਰੀਬ 8 ਵਜੇ ਸਾਡੇ ਘਰ ਆਇਆ ਅਤੇ ਮੇਰੇ ਨਾਲ ਛੇੜ ਛਾੜ ਕਰਨ ਲੱਗਾ। ਜਦੋਂ ਉਸ ਨੇ ਸਰੀਰਕ ਸਬੰਧ ਬਣਾਉਣ ਦੀ ਗੱਲ ਕਹੀ ਤਾਂ ਮੈਂ ਰੌਲਾ ਪਾਇਆ ਕਿ ਉਹ ਮੇਰਾ ਭਰਾ ਹੋਣ ਦੇ ਬਾਵਜੂਦ ਅਜਿਹਾ ਕਿਉਂ ਕਰ ਰਿਹਾ ਹੈ ? ਇਸ ਤੋਂ ਬਾਅਦ ਉਹ ਉਸ ਨੂੰ ਛੱਡ ਕੇ ਭੱਜ ਗਿਆ ਅਤੇ ਜਾਂਦਾ ਹੋਇਆ ਕਹਿ ਕੇ ਗਿਆ ਕਿ ਕਿਸੇ ਨੂੰ ਦੱਸੀ ਨਾ ਨਹੀਂ ਤਾਂ ਤੈਨੂੰ ਜਾਨੋਂ ਮਾਰ ਦਿਓ, ਦੀਆਂ ਧਮਕੀਆਂ ਵੀ ਦੇ ਕੇ ਗਿਆ।

ਥਾਣਾ ਮੁਖੀ ਨਰੇਸ਼ ਕੁਮਾਰ ਨੇ ਦੱਸਿਆ ਕਿ ਕੇਸ ਵਿਚ ਨਾਮਜ਼ਦ ਕੀਤੇ ਗਏ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਪਿਆਰਾ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
Comments