google-site-verification=ILda1dC6H-W6AIvmbNGGfu4HX55pqigU6f5bwsHOTeM
top of page

ਰੂਸ-ਯੂਕਰੇਨ ਜੰਗ ’ਚ ਰੂਸ ਦੀ ਫ਼ੌਜ ਵੱਲੋਂ ਸਹਾਇਕ ਦੇ ਤੌਰ ’ਤੇ ਲੜ ਰਹੇ ਇਕ ਹੋਰ ਭਾਰਤੀ ਦੀ ਮੌ+ਤ

  • Mar 7, 2024
  • 1 min read

07/03/2024

ਰੂਸ-ਯੂਕਰੇਨ ਜੰਗ ’ਚ ਰੂਸ ਦੀ ਫ਼ੌਜ ਵੱਲੋਂ ਸਹਾਇਕ ਦੇ ਤੌਰ ’ਤੇ ਲੜ ਰਹੇ ਇਕ ਹੋਰ ਭਾਰਤੀ ਦੀ ਮੌਤ ਹੋ ਗਈ ਹੈ। ਭਾਰਤੀ ਅੰਬੈਸੀ ਨੇ ਬੁੱਧਵਾਰ ਨੂੰ ਦੱਸਿਆ ਕਿ ਉਸ ਦੀ ਲਾਸ਼ ਵਤਨ ਭੇਜਣ ਦਾ ਯਤਨ ਕੀਤਾ ਜਾ ਰਿਹਾ ਹੈ। ਮਿ੍ਰਤਕ ਦੀ ਸ਼ਿਨਾਖ਼ਤ ਹੈਦਰਾਬਾਦ ਵਾਸੀ ਮੁਹੰਮਦ ਅਸਫਾਨ ਦੇ ਰੂਪ ’ਚ ਹੋਈ ਹੈ। ਜ਼ਿਕਰਯੋਗ ਹੈ ਕਿ ਯੂਕਰੇਨੀ ਫ਼ੌਜ ਦੇ ਡ੍ਰੋਨ ਹਮਲੇ ’ਚ ਪਿਛਲੇ ਹਫ਼ਤੇ ਗੁਜਰਾਤ ਦੇ ਸੂਰਤ ਵਾਸੀ ਹੇਮਿਲ ਮੰਗੁਕੀਆ ਦੀ ਮੌਤ ਹੋ ਗਈ ਸੀ। ਉਹ ਵੀ ਰੂਸੀ ਫ਼ੌਜ ਵੱਲੋਂ ਜੰਗ ਰਿਹਾ ਸੀ। ਜ਼ਿਕਰਯੋਗ ਹੈ ਕਿ ਕਈ ਭਾਰਤੀਆਂ ਨੂੰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਰੂਸ ਲਿਜਾਇਆ ਗਿਆ ਹੈ ਤੇ ਉੱਥੇ ਉਨ੍ਹਾਂ ਨੂੰ ਰੂਸ ਵੱਲੋਂ ਜੰਗ ਲੜਨ ਲਈ ਮਜਬੂਰ ਕੀਤਾ ਗਿਆ ਹੈ।

Comments


Logo-LudhianaPlusColorChange_edited.png
bottom of page