google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੰਗਰ ਛਕਣ ਜਾ ਰਹੇ ਵਿਅਕਤੀ ਦੀ ਗੋਲ਼ੀ ਮਾਰ ਕੇ ਹੱ+ਤਿ+ਆ

  • Mar 10, 2025
  • 1 min read

10/03/2025

ਐਤਵਾਰ ਸ਼ਾਮ ਨੂੰ ਬਾਬਾ ਬਕਾਲਾ ਅੰਮ੍ਰਿਤਸਰ ਤਹਿਸੀਲ ਦੇ ਚੂਘ ਪਿੰਡ ਵਿਚ ਲੰਗਰ ਛਕਣ ਜਾ ਰਹੇ ਇਕ ਨੌਜਵਾਨ ਦੀ ਕੁਝ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਤਲ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਵਾਰਦਾਤ ਕਰਨ ਤੋਂ ਬਾਅਦ ਮੁਲਜਮ ਤਿੰਨ ਬਾਈਕਾਂ 'ਤੇ ਉੱਥੋਂ ਭੱਜ ਗਏ। ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਚੂਘ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪਰਿਵਾਰ ਨੂੰ ਵੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।


ਜਾਣਕਾਰੀ ਅਨੁਸਾਰ ਚੂਘ ਪਿੰਡ ਦੇ ਵਰਿੰਦਰ ਸਿੰਘ ਐਤਵਾਰ ਨੂੰ ਲੰਗਰ ਛਕਣ ਜਾ ਰਿਹਾ ਸੀ। ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਪਿੰਡ ਦੀ ਸੜਕ 'ਤੇ ਲੰਗਰ ਲਗਾਇਆ ਗਿਆ ਸੀ। ਆਉਣ-ਜਾਣ ਵਾਲੇ ਲੋਕ ਇੱਥੇ ਰੁਕਦੇ ਹਨ ਅਤੇ ਪ੍ਰਸ਼ਾਦ ਲੈਂਦੇ ਹਨ। ਐਤਵਾਰ ਨੂੰ ਜਿਵੇਂ ਹੀ ਉਹ ਲੰਗਰ ਵਾਲੀ ਥਾਂ 'ਤੇ ਪਹੁੰਚਿਆ, ਦੋ ਬਾਈਕਾਂ 'ਤੇ ਸਵਾਰ ਛੇ ਨੌਜਵਾਨ ਉੱਥੇ ਪਹੁੰਚੇ ਅਤੇ ਰਵਿੰਦਰ ਨੂੰ ਗੋਲੀ ਮਾਰ ਦਿੱਤੀ। ਰਵਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

Comments


Logo-LudhianaPlusColorChange_edited.png
bottom of page