ਲੁਧਿਆਣਾ ਚ NRI ਦੇ ਘਰ ਵਿੰਡੋ ਏਸੀ ਭੰਨ ਕੇ ਦਾਖ਼ਲ ਹੋਏ ਚੋਰ, ਲੱਖਾਂ ਰੁਪਇਆਂ ਦੇ ਗਹਿਣੇ ਕੀਤੇ ਚੋਰੀ
- bhagattanya93
- Jun 3
- 1 min read
03/06/2025

ਲੁਧਿਆਣਾ ਚ NRI ਦੇ ਘਰ ਵਾਪਰੀ ਚੋਰੀ ਦੀ ਵੱਡੀ ਘਟਨਾ, ਵਿੰਡੋ ਏਸੀ ਤੋੜ ਕੇ ਘਰ ਅੰਦਰ ਦਾਖ਼ਲ ਹੋਏ ਚੋਰਾਂ ਨੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਹਰਪਾਲ ਨਗਰ ਦੇ ਰਹਿਣ ਵਾਲੇ ਸ਼ੰਟੂ ਗੁਪਤਾ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸ਼ੰਟੂ ਗੁਪਤਾ ਨੇ ਦੱਸਿਆ ਕਿ ਉਸ ਦਾ ਸਾਲਾ ਰਾਹੁਲ ਗੁਪਤਾ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਰਹਿੰਦਾ ਹੈ। ਲੰਮੇ ਸਮੇਂ ਤੋਂ ਉਹ ਵਿਦੇਸ਼ ਵਿੱਚ ਹੀ ਹੈ।

ਸ਼ੰਟੂ ਗੁਪਤਾ ਬੀ ਆਰ ਐਸ ਨਗਰ ਵਿੱਚ ਪੈਂਦੇ ਆਪਣੇ ਸਾਲੇ ਦੀ ਕੋਠੀ ਦੀ ਦੇਖਰੇਖ ਕਰਦਾ ਹੈ। ਕੁਝ ਦਿਨ ਪਹਿਲੋਂ ਸਵੇਰੇ 7:30 ਵਜੇ ਦੇ ਕਰੀਬ ਜਦ ਉਹ ਕੋਠੀ ਵਿੱਚ ਗੇੜਾ ਮਾਰਨ ਗਿਆ ਤਾਂ ਉਸ ਨੇ ਦੇਖਿਆ ਕਿ ਸਾਰਾ ਸਮਾਨ ਖਿੱਲਰਿਆ ਪਿਆ ਸੀ। ਜਾਂਚ ਕਰਨ ਤੇ ਸਾਹਮਣੇ ਆਇਆ ਕਿ ਪਿਛਲੇ ਕਮਰੇ ਦਾ ਏਸੀ ਪੁੱਟਿਆ ਹੋਇਆ ਸੀ।ਸ਼ੰਟੂ ਗੁਪਤਾ ਨੇ ਦੇਖਿਆ ਕਿ ਘਰ ਦੇ ਅੰਦਰ ਅਲਮਾਰੀਆਂ ਖੁੱਲੀਆਂ ਪਈਆਂ ਸਨ। ਪੜਤਾਲ ਕਰਨ 'ਤੇ ਪਤਾ ਲੱਗਾ ਕਿ ਚੋਰ ਅਲਮਾਰੀਆਂ ਚੋਂ 15 ਤੋਲੇ ਦੇ ਕਰੀਬ ਗਹਿਣੇ ਅਤੇ ਕੁਝ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਸਨ।ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ੰਟੂ ਗੁਪਤਾ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜਮਾਂ ਦੀ ਸ਼ਨਾਖਤ ਕਰਨ ਵਿੱਚ ਜੁੱਟ ਗਈ ਹੈ।





Comments