ਲੁਧਿਆਣਾ 'ਚ ਦੋਸਤ ਨੇ ਕੀਤਾ ਦੋਸਤ ਦਾ ਕਤ/ਲ
- bhagattanya93
- Jul 6
- 1 min read
06/07/2025

ਸ਼ਨੀਵਾਰ ਰਾਤ ਲਗਪਗ 11 ਵਜੇ ਗਿਆਸਪੁਰਾ ਪਾਰਕ ਨੇੜੇ ਇੱਕ ਦਰਜਨ ਤੋਂ ਵੱਧ ਲੋਕਾਂ ਨੇ ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 28 ਸਾਲਾ ਕ੍ਰਿਸ਼ਨਾ ਥਾਪਾ ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਨੇਪਾਲ ਦਾ ਰਹਿਣ ਵਾਲਾ ਸੀ।

ਜਾਣਕਾਰੀ ਅਨੁਸਾਰ, ਹਮਲਾਵਰ ਨੌਜਵਾਨ ਅਤੇ ਕ੍ਰਿਸ਼ਨਾ ਥਾਪਾ ਪਹਿਲਾਂ ਦੋਸਤ ਸਨ ਪਰ ਕਿਸੇ ਕਾਰਨ ਕਰਕੇ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ। ਸ਼ਨੀਵਾਰ ਸ਼ਾਮ ਲਗਪਗ 7:00 ਵਜੇ ਦੋਵਾਂ ਵਿਚਕਾਰ ਝਗੜਾ ਹੋਇਆ ਅਤੇ ਰਾਤ ਲਗਪਗ 11:00 ਵਜੇ ਹਮਲਾ ਹੋਇਆ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਕਾਰਵਾਈ ਲਈ ਚੌਕੀ ਸ਼ੇਰਪੁਰ ਦੇ ਸਾਹਮਣੇ ਧਰਨਾ ਵੀ ਦਿੱਤਾ।






Comments