ਲੁਧਿਆਣਾ ’ਚ ਛਮ-ਛਮ ਵਰ੍ਹਿਆ ਮੌਨਸੂਨ, ਛੇ ਸਾਲ ਦਾ ਰਿਕਾਰਡ ਟੁੱਟਾ
- bhagattanya93
- Jun 25
- 1 min read
25/06/2025

ਪੰਜਾਬ ’ਚ ਮੌਨਸੂਨ ਦੀ ਆਮਦ ਦੇ ਤਿੰਨ ਬਾਅਦ ਮੰਗਲਵਾਰ ਨੂੰ ਲੁਧਿਆਣਾ ਵਿਚ ਜ਼ੋਰਦਾਰ ਬਾਰਿਸ਼ ਹੋਈ। ਤੜਕੇ ਦੋ ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ 71.6 ਐੱਮਐੱਮ ਬਾਰਿਸ਼ ਰਿਕਾਰਡ ਕੀਤੀ ਗਈ। ਸਾਲ 2019 ਤੋਂ ਬਾਅਦ ਪਹਿਲੀ ਵਾਰ ਜੂਨ ਵਿਚ ਇਕ ਦਿਨ ’ਚ 70 ਮਿਲੀਮੀਟਰ ਮੀਂਹ ਪਿਆ ਹੈ। ਇਸ ਤੋਂ ਪਹਿਲਾਂ, 21 ਜੂਨ 2019 ਨੂੰ 63.2 ਐੱਮਐੱਮ ਬਾਰਿਸ਼ ਪਈ ਸੀ। ਇਸੇ ਤਰ੍ਹਾਂ ਨਵਾਂਸ਼ਹਿਰ ਵਿਚ 24.6, ਚੰਡੀਗੜ੍ਹ ਤੇ ਰੋਪੜ ਵਿਚ 14.0, ਪਠਾਨਕੋਟ ਵਿਚ 10.0, ਪਟਿਆਲਾ ਵਿਚ 8.1, ਫ਼ਤਹਿਗੜ੍ਹ ਤੇ ਹੁਸ਼ਿਆਰਪੁਰ ਵਿਚ 4.5 ਐੱਮਐੱਮ ਬਾਰਿਸ਼ ਰਿਕਾਰਡ ਕੀਤੀ ਗਈ। ਮੀਂਹ ਕਾਰਨ ਦਿਨ ਦਾ ਤਾਪਮਾਨ ਘੱਟ ਰਿਹਾ ਪਰ ਹੁੰਮਸ ਵੱਧ ਰਹੀ। ਮੰਗਲਵਾਰ ਨੂੰ ਸੂਬੇ ਵਿਚ ਵੱਧ ਤੋਂ ਵੱਧ ਤਾਪਮਾਨ 31 ਤੋਂ 32 ਡਿਗਰੀ ਸੈਲਸੀਅਸ ਵਿਚਾਲੇ ਰਿਹਾ, ਜਿਹੜਾ ਆਮ ਤੋਂ ਪੰਜ ਡਿਗਰੀ ਘੱਟ ਸੀ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਬੁੱਧਵਾਰ ਤੇ ਵੀਰਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। 27 ਤੋਂ 30 ਜੂਨ ਤੱਕ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਵੀ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ।
Comments