google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ ਦੇ ਪਿੰਡ ਸੰਗੋਵਾਲ ‘ਚ ਮੀਂਹ ਨੇ ਬੁਝਾਏ ਇੱਕੋ ਘਰ ਦੇ 2 ਚਿਰਾਗ !

  • Sep 2, 2025
  • 1 min read

02/09/2025

ਲੁਧਿਆਣਾ ਦੇ ਪਿੰਡ ਸੰਗੋਵਾਲ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਛੱਤ ਤੇ ਭਰੇ ਪਾਣੀ ਨੂੰ ਕੱਢਣ ਸਮੇਂ ਬੀਤੇ ਕੱਲ੍ਹ ਪਿੰਡ ਸੰਗੋਵਾਲ ‘ਚ ਕਰੰਟ ਲੱਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ। ਇਹ ਦੁਖਦਾਈ ਘਟਨਾ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।


ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਲਗਾਤਾਰ ਪੈ ਰਹੇ ਮੀਂਹ ਕਾਰਨ ਘਰ ਦੀ ਛੱਤ ‘ਤੇ ਪਾਣੀ ਭਰ ਗਿਆ ਸੀ। ਛੋਟਾ ਭਰਾ ਛੱਤ ਤੋਂ ਪਾਣੀ ਕੱਢ ਰਿਹਾ ਸੀ ਇਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ। ਛੋਟੇ ਭਰਾ ਨੂੰ ਕਰੰਟ ਲੱਗਣ ਮਗਰੋਂ ਵੱਡਾ ਭਰਾ ਉਸ ਨੂੰ ਬਚਾਉਣ ਗਿਆ ਸੀ। ਇਸ ਦੌਰਾਨ ਕਰੰਟ ਲੱਗਣ ਕਾਰਨ ਦੋਹਾਂ ਦੀ ਮੌਤ ਹੋ ਗਈ।


ਦੱਸਿਆ ਜਾ ਰਿਹਾ ਹੈ ਮ੍ਰਿਤਕ ਨੌਜਵਾਨਾਂ ਦੀ ਉਮਰ 19 ਤੇ 21 ਸਾਲ ਦੀ ਹੀ ਸੀ। ਜਵਾਨ ਪੁੱਤਰਾਂ ਦੀ ਮੌਤ ਕਾਰਨ ਬਜ਼ੁਰਗ ਮਾਂ ਪਿਓ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਪਿੰਡ ਵਸਿਆ ਨੇ ਮ੍ਰਿਤਕ ਨੌਜਵਾਨਾਂ ਦੇ ਬਜ਼ੁਰਗ ਮਾਪਿਆਂ ਦੀ ਮਦਦ ਦੀ ਗੁਹਾਰ ਲਗਾਈ ਹੈ।

Comments


Logo-LudhianaPlusColorChange_edited.png
bottom of page