ਲੁਧਿਆਣਾ'ਚ ਡਿਵਾਈਡਰ ਨੇ ਆਪਣੀ, ਬੱਚਿਆਂ ਤੇ ਹੋਰ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ 'ਚ ..
- bhagattanya93
- Aug 26
- 1 min read
26/08/2025

ਸੋਮਵਾਰ ਨੂੰ ਲੁਧਿਆਣਾ ਦੀ ਸੜਕ 'ਤੇ ਇਕ ਸਕੂਲ ਬੱਸ ਦੇ ਡਰਾਈਵਰ ਨੇ ਆਪਣੀ, ਬੱਚਿਆਂ ਤੇ ਹੋਰ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ 'ਚ ਪਾ ਦਿੱਤਾ। ਜਾਣਕਾਰੀ ਮੁਤਾਬਕ, ਇਕ ਸਕੂਲ ਬੱਸ ਗਿਲ ਰੋਡ 'ਤੇ ਭਾਰੀ ਮੀਂਹ ਕਾਰਨ ਜਾਮ 'ਚ ਫਸਣ ਦੇ ਡਰੋਂ ਡਿਵਾਈਡਰ 'ਤੇ ਚੜ੍ਹਦੀ ਦਿਖਾਈ ਦਿੱਤੀ।
ਡਰਾਈਵਰ ਨੇ ਬੱਸ ਨੂੰ ਇਕ ਤੋਂ ਦੂਜੀ ਸੜਕ 'ਤੇ ਚੜ੍ਹਾ ਦਿੱਤਾ ਜਦੋਂਕਿ ਸਾਹਮਣਿਓਂ ਭਾਰੀ ਵਾਹਨ ਆ ਰਹੇ ਸਨ। ਆਪਣੀ ਸਹੂਲਤ ਨੂੰ ਦੇਖਦਿਆਂ ਮੁਲਜ਼ਮ ਨੇ ਬੱਸ ਨੂੰ ਗਲਤ ਸਾਈਡ ਮੋੜ ਦਿੱਤਾ। ਇਸ ਘਟਨਾ ਦੀ ਵੀਡੀਓ ਇੰਟਰਨੈਟ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਟ੍ਰੈਫਿਕ ਪੁਲਿਸ ਤੱਕ ਵੀ ਪਹੁੰਚ ਗਈ ਹੈ।





Comments