google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ !

  • Jan 9, 2024
  • 2 min read

Updated: Jan 10, 2024

09/01/2024

ਹੰਬੜਾ ਰੋਡ ਤੇ ਪੈਂਦੇ ਦਸ਼ਮੇਸ਼ ਨਗਰ ਵਿੱਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ। ਸਟਰੇ ਡਾਗ ਵੱਲੋਂ ਕਾਰ ਦਾ ਕਵਰ ਪਾੜਨ ਤੇ ਇੱਕ ਵਿਅਕਤੀ ਇਸ ਕਦਰ ਗੁੱਸੇ ਵਿੱਚ ਆ ਗਿਆ ਕਿ ਉਸਨੇ ਕੁੱਤੇ ਦੀ ਛਾਤੀ ਵਿੱਚ ਬਰਛਾ ਮਾਰ ਦਿੱਤਾ। ਉਸਨੇ ਕੁੱਤੇ ਉੱਪਰ ਇੰਨੀ ਜ਼ੋਰ ਨਾਲ ਵਾਰ ਕੀਤਾ ਕਿ ਬਰਸ਼ਾ ਉਸਦੀ ਛਾਤੀ ਵਿੱਚ ਫਸ ਗਿਆ, ਇੰਨਾ ਹੀ ਨਹੀਂ ਉਸ ਵਿਅਕਤੀ ਨੇ ਕੁੱਤੇ ਨੂੰ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਿਆ। ਲਹੂ ਲੁਹਾਨ ਹੋਇਆ ਸਟਰੇ ਡਾਗ ਗਲੀ ਦੀ ਨੁੱਕਰ ਤੇ ਜਾ ਕੇ ਬੇਹੋਸ਼ ਹੋ ਗਿਆ। ਇਸ ਮਾਮਲੇ ਸਬੰਧੀ ਸੂਚਨਾ ਮਿਲਦੇ ਹੀ ਜਾਨਵਰਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਸੰਸਥਾ ਹੈਲਪ ਫੋਰ ਐਨੀਮਲ ਮੌਕੇ ਤੇ ਪਹੁੰਚੀ ਅਤੇ ਇਸ ਸਬੰਧੀ ਪੁਲਿਸ ਨੂੰ ਸ਼ਕਿਾਇਤ ਦਿੱਤੀ। ਸੰਸਥਾ ਦੇ ਮੈਂਬਰਾਂ ਨੇ ਕੁੱਤੇ ਨੂੰ ਹਸਪਤਾਲ ਦਾਖਲ ਕਰਵਾਇਆ।

ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਮਨੀ ਸਿੰਘ ਨੇ ਦੱਸਿਆ ਕਿ 7 ਜਨਵਰੀ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਮਾਮਲਾ ਲਗਾਤਾਰ ਦੱਬਦਾ ਨਜ਼ਰ ਆਇਆ। ਪੁਲਿਸ ਇਸ ਕੇਸ ਨੂੰ ਰਫਾ ਦਫਾ ਕਰਦੀ ਨਜ਼ਰ ਆਈ। ਮਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਤੁਰੰਤ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ। ਮਨੀ ਸਿੰਘ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਲਦੀ ਹੀ ਮੁਕਦਮਾ ਦਰਜ ਕੀਤਾ ਜਾਵੇਗਾ।


ਇੰਝ ਵਾਪਰੀ ਸੀ ਘਟਨਾ

ਜਾਣਕਾਰੀ ਮੁਤਾਬਕ 7 ਜਨਵਰੀ ਦੀ ਸ਼ਾਮ ਨੂੰ ਹੰਬੜਾ ਰੋਡ ਦੀ ਦਸ਼ਮੇਸ਼ ਕਲੋਨੀ ਇਲਾਕੇ ਦੀ ਗਲੀ ਵਿੱਚ ਰਹਿਣ ਵਾਲੇ ਇੱਕ ਕੁੱਤੇ ਨੇ ਉੱਥੇ ਖੜੀ ਇੱਕ ਵਿਅਕਤੀ ਦੀ ਕਾਰ ਦੇ ਕਵਰ ਨੂੰ ਪਾੜ ਦਿੱਤਾ। ਇਹ ਸਾਰਾ ਕੁਝ ਦੇਖਦਾ ਹੋਇਆ ਵਿਅਕਤੀ ਬੁਰੀ ਤਰ੍ਹਾਂ ਭੜਕਿਆ ਅਤੇ ਉਸਨੇ ਕੁੱਤੇ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਇੱਥੇ ਵੀ ਉਸਦੀ ਤਸੱਲੀ ਨਾ ਹੋਈ ਤਾਂ ਉਹ ਘਰ ਦੇ ਅੰਦਰੋਂ ਇੱਕ ਬਰਸ਼ਾ ਚੁੱਕ ਲਿਆਇਆ ਅਤੇ ਕੁੱਤੇ ਦੀ ਛਾਤੀ ਵਿੱਚ ਬਰਛੇ ਨਾਲ ਵਾਰ ਕਰ ਦਿੱਤੇ। ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਉਸਨੂੰ ਰੋਕਣ ਦੀ ਕੋਸ਼ਸ਼ਿ ਕੀਤੀ, ਪਰ ਵਿਅਕਤੀ ਨੇ ਕਿਸੇ ਦੀ ਨਾ ਸੁਣੀ। ਕੁਝ ਵਿਅਕਤੀਆਂ ਨੇ ਹੈਵਾਨੀਅਤ ਭਰੀ ਇਸ ਘਟਨਾ ਦੀ ਵੀਡੀਓ ਰਿਕਾਰਡਿੰਗ ਕਰ ਲਈ ਅਤੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ।


Comments


Logo-LudhianaPlusColorChange_edited.png
bottom of page