ਲੁਧਿਆਣਾ 'ਚ ਰੂਹ ਕੰਬਾਊ ਵਾਰਦਾਤ ! ਘਰ 'ਚ ਵੜ ਕੇ ਔਰਤ ਦਾ ਗਲ਼ਾ ਰੇਤ ਕੇ ਕ+ਤ+ਲ,ਪੜ੍ਹਾਉਂਦੀ ਸੀ ਟਿਊਸ਼ਨਾਂ
- bhagattanya93
- Nov 7, 2023
- 1 min read
Updated: Nov 9, 2023
Ludhiana 7 Nov

ਮਹਾਨਗਰ ਦੇ ਭਾਮੀਆਂ ਰੋਡ ਗਾਰਡਨ ਕਾਲੋਨੀ 'ਚ ਰਹਿਣ ਵਾਲੀ ਇਕ ਔਰਤ ਦਾ ਐਤਵਾਰ ਦੇਰ ਰਾਤ ਗਲ਼ਾ ਰੇਤ ਕੇ ਕਤਲ ਕਰ ਦਿੱਤਾ ਗਿਆ। ਕਤਲ ਕੀਤੀ ਗਈ ਔਰਤ ਦੀ ਪਛਾਣ ਪੂਜਾ ਦੇ ਰੂਪ 'ਚ ਹੋਈ ਹੈ ਜੋ ਕਿ ਘਰ 'ਚ ਹੀ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦੀ ਸੀ। ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪੁੱਜ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਮੁਤਾਬਕ ਵਾਰਦਾਤ ਐਤਵਾਰ ਦੇਰ ਰਾਤ ਦੀ ਹੈ ਜਦ ਕਿਸੇ ਅਣਪਛਾਤੇ ਕਾਤਲ ਨੇ ਘਰ 'ਚ ਦਾਖਲ ਹੋ ਕੇ ਪੂਜਾ ਦਾ ਗਲ਼ਾ ਰੇਤ ਦਿੱਤਾ। ਕਤਲ ਕੀਤੀ ਗਈ ਔਰਤ ਦੇ ਗੁਆਂਢੀਆਂ ਮੁਤਾਬਕ ਵਾਰਦਾਤ ਦਾ ਪਤਾ ਉਦੋਂ ਲੱਗਾ ਜਦ ਪੂਜਾ ਦੇ ਪੁੱਤਰ ਚੀਕੂ ਨੇ ਆਪਣੀ ਮਾਂ ਨੂੰ ਖੂਨ ਨਾਲ ਲੱਥ-ਪੱਥ ਹਾਲਤ 'ਚ ਵੇਖ ਕੇ ਰੌਲਾ ਪਾਇਆ। ਇਹ ਖੌਫਨਾਕ ਮੰਜ਼ਰ ਵੇਖ ਕੇ ਗੁਆਂਢੀਆਂ ਨੇ ਚੌਕੀ ਮੁੰਡੀਆਂ ਪੁਲਿਸ ਨੂੰ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਤਾਂ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ।

ਦੱਸਣਯੋਗ ਹੈ ਕਿ ਪੂਜਾ ਨੇ ਕੁਝ ਸਮਾਂ ਪਹਿਲਾਂ ਹੀ ਦੂਜਾ ਵਿਆਹ ਕਰਵਾਇਆ ਸੀ ਤੇ ਵਾਰਦਾਤ ਮੌਕੇ ਉਸ ਦਾ ਪਤੀ ਵੀ ਬਾਹਰ ਗਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਵੱਖ- ਵੱਖ ਐਂਗਲਾਂ ਤੋਂ ਪੜਤਾਲ ਸ਼ੁਰੂ ਕਰ ਦਿੱਤੀ ਹੈ।

コメント