ਲੁਧਿਆਣਾ 'ਚ ਸਪਾ ਸੈਂਟਰ 'ਚ ਹੋ ਰਿਹਾ ਸੀ ਦੇਹ ਵਪਾਰ, ਅਚਾਨਕ ਪਹੁੰਚ ਗਈ ਪੁਲਿਸ
- Ludhiana Plus
- Aug 3
- 1 min read
03/08/2025

ਲੁਧਿਆਣਾ ’ਚ ਸਪਾ ਸੈਂਟਰਾਂ ਦੀ ਆੜ ਹੇਠ ਚੱਲ ਰਹੇ ਜਿਸਮਫਿਰੋਸ਼ੀ ਦੇ ਰੈਕੇਟ ਵਿਰੁੱਧ ਪੁਲਿਸ ਨੇ ਮੁਹਿੰਮ ਤਹਿਤ 8 ਦਿਨ ਪਹਿਲਾਂ ਫੁੱਲਾਂਵਾਲ ਚੌਕ ਤੇ ਸਥਿਤ ਇੱਕ ਸਪਾ ਸੈਂਟਰ ’ਤੇ ਸਦਰ ਥਾਣਾ ਪੁਲਿਸ ਵੱਲੋਂ ਰੇਡ ਕਰ ਕੇ ਮੈਨੇਜਰ ਤੇ ਉਸ ਦੇ ਸਾਥੀ ਖ਼ਿਲਾਫ ਕੇਸ ਦਰਜ ਕੀਤਾ ਗਿਆ ਸੀ ਤੇ ਹੁਣ ਤਾਜ਼ਾ ਮਾਮਲਾ ਫਿਰੋਜ਼ਪੁਰ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਸੀਆਈਏ ਦੀ ਟੀਮ ਵੱਲੋਂ 2 ਸਪਾ ਸੈਂਟਰਾਂ ’ਤੇ ਛਾਪੇਮਾਰੀ ਕਰ ਕੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ’ਚ 4 ਲੜਕੀਆਂ, ਮੈਨੇਜਰ ਤੇ ਮਾਲਕ ਸ਼ਾਮਲ ਹਨ। ਪੁਲਿਸ ਦੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਨ੍ਹਾਂ ਸਪਾ ਸੈਂਟਰਾਂ ’ਚ ਦੇਹ ਵਪਾਰ ਚੱਲ ਰਿਹਾ ਸੀ। ਦੋਸ਼ੀਆਂ ਵੱਲੋਂ ਲੜਕੀਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਸ ਧੰਦੇ ’ਚ ਧੱਕਿਆ ਜਾਂਦਾ ਸੀ। ਇਨ੍ਹਾਂ ਮਾਮਲਿਆਂ ’ਚ ਪੁਲਿਸ ਨੇ 2 ਵੱਖ-ਵੱਖ ਮੁਕੱਦਮੇ ਦਰਜ ਕੀਤੇ ਹਨ। ਜਾਣਕਾਰੀ ਅਨੁਸਾਰ ਥਾਣਾ ਡਵੀਜ਼ਨ ਨੰ. 5 ਅਤੇ ਸੀਆਈਏ ਨੂੰ ਫਿਰੋਜ਼ਪੁਰ ਰੋਡ ’ਤੇ ਸਥਿਤ ਸਿਕਸ ਸੈਂਸ ਸਪਾ ’ਚ ਦੇਹ ਵਪਾਰ ਚੱਲਣ ਦੀ ਸੂਚਨਾ ਮਿਲੀ ਸੀ। ਪੁਲਿਸ ਟੀਮ ਨੇ ਜਦ ਰੇਡ ਕੀਤੀ ਤਾਂ ਮੌਕੇ ਤੋਂ ਕੁੱਝ ਲੜਕੀਆਂ ਤੇ ਇੱਕ ਗਾਹਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਪੁਲਿਸ ਨੇ ਪੀਏਯੂ ਦੇ ਗੇਟ ਨੰ. 1 ਦੇ ਸਾਹਮਣੇ ਮੰਤਰਾ ਸਪਾ ਦੇ ਮਾਲਕ ਤੇ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ’ਤੇ ਦੋਸ਼ ਹੈ ਕਿ ਇਹ ਵੱਖ-ਵੱਖ ਸੂਬਿਆਂ ਤੋਂ ਲੜਕੀਆਂ ਨੂੰ ਬੁਲਾ ਕੇ ਜ਼ਬਰਦਸਤੀ ਜਿਸਮਫਿਰੋਸ਼ੀ ਦਾ ਧੰਦਾ ਕਰਵਾਉਂਦੇ ਸਨ। ਪੁਲਿਸ ਨੇ ਸਪਾ ਸੈਂਟਰਾਂ ਤੋਂ ਕੁੱਝ ਅਸ਼ਲੀਲ ਸਮੱਗਰੀ ਵੀ ਬਰਾਮਦ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੈਰ-ਕਾਨੂੰਨੀ ਕਾਰਵਾਈ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਲਗਾਤਾਰ ਜਾਰੀ ਰਹੇਗੀ।





Comments