ਲੁਧਿਆਣਾ ਦਾ 1 ਡਿਗਰੀ ;ਕੰਬਿਆ ਪੰਜਾਬ
- bhagattanya93
- Jan 15, 2024
- 1 min read
15/01/2024
ਸੋਮਵਾਰ ਨੂੰ ਵੀ ਪੰਜਾਬ 'ਚ ਸੰਘਣੀ ਧੁੰਦ, ਸੀਤ ਲਹਿਰ ਦੇ ਨਾਲ ਕੋਲਡ ਡੇਅ ਤੇ ਸਿਵਿਅਰ ਕੋਲਡ ਡੇ ਕੰਡੀਸ਼ਨ ਬਣੀ ਰਹੀ ਜਿਸ ਨਾਲ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਦੀ ਸੰਭਾਵਨਾ ਹੈ। ਐਸਬੀਐਸ ਨਗਰ ਯਾਨੀ ਨਵਾਂਸ਼ਹਿਰ 'ਚ ਤਾਪਮਾਨ ਮਨਫ਼ੀ 0.2 ਡਿਗਰੀ, ਲੁਧਿਆਣਾ 'ਚ 1.0 ਡਿਗਰੀ ਰਿਹਾ। ਪੰਜਾਬ ਦੇ ਕਈ ਜ਼ਿਲ੍ਹੇ ਠੰਢ ਕਾਰਨ ਕੰਬ ਰਹੇ ਹਨ। ਰੋਪੜ, ਬਠਿੰਡਾ 'ਚ ਘੱਟੋ-ਘੱਟ ਤਾਪਮਾਨ 2.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂਕਿ ਫਰੀਦਕੋਟ, ਚੰਡੀਗੜ੍ਹ ਅਤੇ ਮੋਹਾਲੀ ਵਿੱਚ ਤਾਪਮਾਨ 4 ਡਿਗਰੀ ਸੈਲਸੀਅਸ ਰਿਹਾ। ਜਲੰਧਰ 'ਚ ਘੱਟੋ-ਘੱਟ ਤਾਪਮਾਨ 4 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ 'ਚ ਧੁੰਦ ਤੇ ਸੀਤ ਲਹਿਰ ਦਾ ਪ੍ਰਭਾਵ 16 ਜਨਵਰੀ ਤੱਕ ਜਾਰੀ ਰਹੇਗਾ।
ਜ਼ਿਕਰੋਯਗ ਹੈ ਕਿ ਐਤਵਾਰ ਨੂੰ 6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਬਰਫੀਲੀਆਂ ਹਵਾਵਾਂ ਚਲਦੀਆਂ ਰਹੀਆਂ (Cold Wave in Punjab) ਜਿਸ ਕਾਰਨ ਠੰਢ ਹੋਰ ਵੀ ਵਧ ਗਈ ਹੈ। ਐਤਵਾਰ ਨੂੰ ਘੱਟੋ-ਘੱਟ ਤਾਪਮਾਨ 5 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਰਿਹਾ। ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਪੰਜ-ਛੇ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਜਾ ਰਿਹਾ ਹੈ।
ਅਗਲੇ ਪੰਜ ਦਿਨਾਂ ਦਾ ਤਾਪਮਾਨ
ਤਰੀਕ-------------------ਘੱਟੋ-ਘੱਟ ਤਾਪਮਾਨ--------ਵੱਧ ਤੋਂ ਵੱਧ ਤਾਪਮਾਨ
15 ਜਨਵਰੀ---------------------13---------------------6
16 ਜਨਵਰੀ---------------------12---------------------5
17 ਜਨਵਰੀ---------------------16---------------------6
18 ਜਨਵਰੀ---------------------15---------------------5
19 ਜਨਵਰੀ---------------------14---------------------6
Comments