google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ ਦੀ ਦੁੱਗਰੀ ਮਾਰਕਿਟ 'ਚ ਦਹਿਸ਼ਤ ਦਾ ਮਾਹੌਲ, ਗੋਲ਼ੀਬਾਰੀ ਦੌਰਾਨ ਵਕੀਲ ਫੱਟੜ

  • Feb 15, 2024
  • 1 min read

15/02/2024

ਲੁਧਿਆਣਾ ਦੀ ਦੁਗਰੀ ਮਾਰਕੀਟ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਹਮਲਾਵਰਾਂ ਨੇ ਗੋਲ਼ੀਆਂ ਚਲਾ ਕੇ ਇੱਕ ਵਕੀਲ ਨੂੰ ਨਿਸ਼ਾਨਾ ਬਣਾਇਆ l ਫੱਟੜ ਹੋਏ ਵਕੀਲ ਦੀ ਪਛਾਣ ਸੁਖਮੀਤ ਸਿੰਘ ਭਾਟੀਆ ਵਜੋਂ ਹੋਈ ਹੈl


ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਕੀਲ ਸੁਖਜੀਤ ਸਿੰਘ ਭਾਟੀਆ ਆਪਣੀ ਕਾਰ ਵਿੱਚ ਸਵਾਰ ਹੋ ਕੇ ਦੁਗਰੀ ਮਾਰਕੀਟ ਦੇ ਕੋਲੋਂ ਲੰਘ ਰਹੇ ਸਨ l ਇਸੇ ਦੌਰਾਨ ਕਾਰ ਸਵਾਰ ਕੁਝ ਹਮਲਾਵਰਾਂ ਨੇ ਵਕੀਲ ਉੱਪਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ l ਦਹਿਸ਼ਤ ਫੈਲਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਰੂਪ ਵਿੱਚ ਫੱਟੜ ਹੋਏ ਵਕੀਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਾਣਕਾਰੀ ਤੋਂ ਬਾਅਦ ਮੌਕੇ 'ਤੇ ਪਹੁੰਚੀ ਲੁਧਿਆਣਾ ਪੁਲਿਸ ਨੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ

Comments


Logo-LudhianaPlusColorChange_edited.png
bottom of page