ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ 1 ਅਪ੍ਰੈਲ ਸਵੇਰੇ 10.30 ਵਜੇ ਭਾਜਪਾ ਵੱਲੋਂ ਘੇਰਾਵ ਕੀਤਾ ਜਾਵੇਗਾ :- ਸਰੀਨ
- Ludhiana Plus
- Mar 31
- 1 min read
ਲੁਧਿਆਣਾ, 31 ਮਾਰਚ
>>>>ਪੰਜਾਬ ਪੁਲਿਸ ਭਾਜਪਾ ਕਾਰਜਕਰਤਾਵਾਂ ਦੀ ਸੂਚੀ ਕਿਉਂ ਇਕੱਠੀ ਕਰ ਰਹੀ ਹੈ
>>>>ਐਸ.ਐੱਚ.ਓ ਬੂਥ ਵਰਕਰਾਂ ਦੀ ਸੂਚੀ ਕਿਉਂ ਇਕੱਠੀ ਕਰ ਰਹੇ ਹਨ

ਪੰਜਾਬ ਭਾਜਪਾ ਦੇ ਜਨਰਲ ਸਕਤਰ ਅਨਿਲ ਸਰੀਨ ਦੇ ਅਨੁਸਾਰ, ਜਦਕਿ ਬਾਇ-ਇਲੈਕਸ਼ਨ ਦਾ ਐਲਾਨ ਹੁਣੇ ਹੋਇਆ ਨਹੀਂ , ਆਮ ਆਦਮੀ ਪਾਰਟੀ ਲੁਧਿਆਣਾ ਵੈਸਟ ਬਾਇ-ਇਲੈਕਸ਼ਨ ਨੂੰ ਜਿੱਤਣ ਲਈ ਸਰਕਾਰ ਅਤੇ ਪ੍ਰਸ਼ਾਸਨ ਦੋਹਾਂ ਦਾ ਦੁਰੁਪਯੋਗ ਕਰਕੇ ਹਰ ਤਰ੍ਹਾਂ ਦੇ ਹਥਕੰਡੇ ਅਪਣਾ ਰਹੀ ਹੈ।
ਲੁਧਿਆਣਾ ਵੈਸਟ ਸੀਟ ‘ਤੇ AAP ਦੀ ਜਿੱਤ ਨਿਸ਼ਚਿਤ ਕਰਨ ਲਈ, ਪੰਜਾਬ ਪੁਲਿਸ ਵੱਲੋਂ ਭਾਜਪਾ ਕਾਰਜਕਰਤਾਵਾਂ ਨੂੰ ਧਮਕੀਆਂ ਦੇ ਕੇ ਬੂਥ ਵਰਕਰਾਂ ਦੀ ਸੂਚੀ ਮੰਗੀ ਜਾ ਰਹੀ ਹੈ। ਉਨ੍ਹਾਂ ’ਤੇ ਹਰ ਤਰ੍ਹਾਂ ਦਾ ਦਬਾਅ ਪਾਇਆ ਜਾ ਰਿਹਾ ਹੈ। ਲੋਕਤੰਤਰ ਨੂੰ ਇਨ੍ਹਾਂ ਨੁਮਾਇੰਦਿਆਂ ਵੱਲੋਂ ਮਜ਼ਾਕ ਦਾ ਵਿਸ਼ਾ ਬਣਾਇਆ ਜਾ ਰਿਹਾ ਹੈ।
AAP ਵਲੋਂ ਲੁਧਿਆਣਾ ਵੈਸਟ ਬਾਇ-ਇਲੈਕਸ਼ਨ ਨੂੰ ਜਿੱਤਣ ਲਈ ਪੰਜਾਬ ਪੁਲਿਸ ਦੇ ਦੁਰੁਪਯੋਗ ਦਾ ਵਿਰੋਧ ਕਰਦੇ ਹੋਏ, ਸਰੀਨ ਨੇ ਐਲਾਨ ਕੀਤਾ ਹੈ ਕਿ ਭਾਜਪਾ ਵੱਲੋਂ 1 ਅਪ੍ਰੈਲ ਨੂੰ ਸਵੇਰੇ 10.30 ਵਜੇ ਲੁਧਿਆਣਾ ਪੁਲਿਸ ਕਮਿਸ਼ਨਰ ਦਾ ਘੇਰਾਵ ਕੀਤਾ ਜਾਵੇਗਾ।





Comments