ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ ! ਰੇਲਵੇ ਸਟੇਸ਼ਨ ਤੋਂ 2.700 KG ਸੋਨੇ ਸਮੇਤ ਦੋ ਤਸਕਰ ਕਾਬੂ
- Nov 13, 2023
- 1 min read
12/11/2023

ਵੱਡੀ ਮਾਤਰਾ ਵਿੱਚ ਸੋਨੇ ਦੀ ਪੇਸਟ ਬਰਾਮਦ ਹੋਣ ਤੋਂ ਕੁਝ ਹਫਤੇ ਬਾਅਦ ਬਾਅਦ ਸ਼ਨਿਚਰਵਾਰ ਨੂੰ ਜੀਆਰਪੀ ਪੁਲਿਸ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਦੋ ਕਿਲੋ ਸੋਨਾ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ੱਕ ਦੇ ਆਧਾਰ 'ਤੇ ਜਦ ਪੁਲਿਸ ਨੇ ਵਿਅਕਤੀਆਂ ਦਾ ਬੈਗ ਚੈੱਕ ਕੀਤਾ ਤਾਂ 2ਕਿਲੋ 107 ਗ੍ਰਾਮ ਸੋਨਾ ਮਿਲਿਆ ।


ਹਿਰਾਸਤ 'ਚ ਲਏ ਗਏ ਨੌਜਵਾਨਾਂ ਦੀ ਪਛਾਣ ਅਮਰਜੋਤ ਤੇ ਅਮਰੀਕ ਵਜੋਂ ਹੋਈ। ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਮੁਲਜਮ ਟਰੇਨ 'ਤੇ ਸਵਾਰ ਹੋ ਕੇ ਲੁਧਿਆਣਾ ਆਏ ਹਨ ਤੇ ਇਨ੍ਹਾਂ ਨੇ ਲੁਧਿਆਣਾ ਦੇ ਕਿਸੇ ਸਰਾਫ ਨੂੰ ਸੋਨਾ ਸਪਲਾਈ ਕਰਨਾ ਸੀ।

ਫਿਲਹਾਲ ਪੁਲਿਸ ਇਹ ਮਾਮਲਾ ਐਕਸਾਈਜ਼ ਵਿਭਾਗ ਦੀ ਟੀਮ ਨੂੰ ਦੇ ਦਿੱਤਾ ਹੈ। ਇਸ ਕੇਸ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।







Comments