google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ ਪੁਲਿਸ ਨੇ ਇੰਗਲੈਂਡ ਰਹਿੰਦੇ ਭਰਾ ਨਾਲ ਮਿਲਕੇ ਫਿਰੌਤੀ ਮੰਗਣ ਵਾਲੇ ਨੂੰ ਕੀਤਾ ਗ੍ਰਿਫਤਾਰ, ਦੋ ਦਿਨ ਦਾ ਰਿਮਾਂਡ ਕੀਤਾ ਹਾਸਲ

  • Mar 17, 2024
  • 1 min read

17/03/2024

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਮਹੀਨਾ ਪਹਿਲਾਂ ਮੁੱਲਾਂਪੁਰ ਦੇ ਇੱਕ ਅਮੀਰ ਵਪਾਰੀ ਤੋਂ ਫੋਨ 'ਤੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਦਸ ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗਿਰਫਤਾਰ ਕਰ ਲਿਆ ਹੈ, ਜਦਕਿ ਦੂਸਰਾ ਉਸਦਾ ਭਰਾ ਇੰਗਲੈਂਡ ਵਿੱਚ ਹੈ। ਐਸਐਸਪੀ ਬੈਂਸ ਅਨੁਸਾਰ 7 ਫਰਵਰੀ ਨੂੰ ਮੁੱਲਾਂਪੁਰ ਦੇ ਇਕ ਅਮੀਰ ਵਪਾਰੀ ਨੂੰ ਮੋਬਾਈਲ 'ਤੇ ਵਿਦੇਸ਼ ਤੋਂ ਬਿਨਾਂ ਨੰਬਰ ਤੋਂ ਇਕ ਕਾਲ ਆਈ। ਇਹ ਫੋਨ ਕਰਨ ਵਾਲੇ ਨੇ ਵਪਾਰੀ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ। ਇਸ ਮਾਮਲੇ ਵਿੱਚ ਥਾਣਾ ਦਾਖਾ ਵਿਖੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਇੱਕ ਟੀਮ ਬਣਾਈ ਗਈ। ਇਸ ਟੀਮ ਨੇ ਜਾਂਚ ਦੌਰਾਨ ਮਾਮਲੇ ਦੀ ਤਹਿ ਤੱਕ ਪਹੁੰਚਦਿਆਂ ਵਿਸ਼ਾਲ ਦੇਵ ਪੁੱਤਰ ਵਰਿੰਦਰ ਕੁਮਾਰ ਵਾਸੀ ਲੁਧਿਆਣਾ ਨੂੰ ਗਿਰਫਤਾਰ ਕਰ ਲਿਆ। ਵਿਸ਼ਾਲ ਜੋ ਕਿ ਵਪਾਰੀ ਦਾ ਹੀ ਸਾਬਕਾ ਮੁਲਾਜ਼ਮ ਹੈ। ਨੌਕਰੀ ਤੋਂ ਹਟਣ ਤੋਂ ਬਾਅਦ ਉਸਨੇ ਆਪਣੇ ਇੰਗਲੈਂਡ ਰਹਿੰਦੇ ਭਰਾ ਰਾਹੁਲ ਦੇਵ ਨਾਲ ਮਿਲ ਕੇ ਫਿਰੌਤੀ ਮੰਗਣ ਲਈ ਯੋਜਨਾ ਬਣਾਈ। ਜਿਸ 'ਤੇ ਇੰਗਲੈਂਡ ਤੋਂ ਰਾਹੁਲ ਨੇ ਵਪਾਰੀ ਨੂੰ ਫਿਰੌਤੀ ਮੰਗਣ ਲਈ ਫੋਨ ਕਰਕੇ ਧਮਕੀ ਦਿੱਤੀ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਵਿਸ਼ਾਲ ਦੇਵ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

Comments


Logo-LudhianaPlusColorChange_edited.png
bottom of page