google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ, 7 ਸਾਲ ਦੀ ਬੱਚੀ ਨੂੰ ਸਕੂਲ ਬੱਸ ਨੇ ਦਰੜਿਆ, ਮੌ+ਤ

  • Dec 16, 2024
  • 1 min read

16/12/2024

ਬੀਸੀਐੱਮ ਸੀਨੀਅਰ ਸੈਕੈਂਡਰੀ ਸਕੂਲ ਸੈਕਟਰ 32, ਚੰਡੀਗੜ੍ਹ ਰੋਡ ਵਿਖੇ ਸਵੇਰੇ ਸਕੂਲ ਪਹੁੰਚੀ ਬੱਚੀ ਦੀ ਸਕੂਲ ਬੱਸ ਹੇਠਾਂ ਆਉਣ ਕਰਕੇ ਮੌਤ ਹੋ ਗਈ। ਬੱਚੀ ਦਾ ਨਾਮ ਅਮਾਇਰਾ ਹੈ ਅਤੇ ਬੱਚੀ ਸਕੂਲ ਵਿੱਚ ਹੀ ਦੂਜੀ ਕਲਾਸ ਵਿੱਚ ਪੜ੍ਹਦੀ ਸੀ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਅਮਾਇਰਾ ਸਕੂਲ ਪਹੁੰਚੀ ਤੇ ਬਸ ਡਰਾਈਵਰ ਵੱਲੋਂ ਸਕੂਲ ਦੇ ਅੰਦਰ ਹੀ ਆਰਡਰੋਰੀਅਮ ਸਾਹਮਣੇ ਬੱਚੀ ਉੱਪਰ ਬਸ ਚੜ੍ਹਾ ਦਿੱਤੀ ਗਈ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦਾ ਪਤਾ ਲੱਗਣ ਤੋਂ ਬਾਅਦ ਅਮਾਇਰਾ ਦੇ ਪਿਤਾ ਜੋ ਕਿ ਆਰਐਨਡੀ ਕਾਲਜ ਵਿੱਚ ਪ੍ਰਿੰਸੀਪਲ ਹਨ, ਮੌਕੇ 'ਤੇ ਪਹੁੰਚੇ ਅਤੇ ਬੱਚੀ ਨੂੰ ਨੇੜਲੇ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤ ਐਲਾਨ ਕਰ ਦਿੱਤਾ। ਬੱਚੀ ਦੀ ਮੌਤ ਤੋਂ ਬਾਅਦ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸਕੂਲ ਪ੍ਰਬੰਧਕਾਂ ਤੋਂ ਮੌਕੇ ਦੀ ਫੁਟੇਜ ਮੰਗੀ ਗਈ ਤਾਂ ਜਿੱਥੇ ਹਾਦਸਾ ਹੋਇਆ ਉਸ ਜਗ੍ਹਾ ਤੇ ਲਗੇ ਕੈਮਰੇ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਹਟਾ ਦਿੱਤਾ ਗਿਆ। ਮਾਪਿਆਂ ਨੇ ਇਹ ਵੀ ਦੋਸ਼ ਲਾਇਆ ਕਿ ਹਾਦਸੇ ਤੋਂ ਬਾਅਦ ਪੁਲਿਸ ਨੂੰ ਬਾਰ-ਬਾਰ ਸੂਚਿਤ ਕਰਨ 'ਤੇ ਵੀ ਪੁਲਿਸ ਦੋ ਘੰਟੇ ਬਾਅਦ ਮੌਕੇ 'ਤੇ ਪਹੁੰਚੀ।


Comments


Logo-LudhianaPlusColorChange_edited.png
bottom of page