ਲੁਧਿਆਣਾ ਰੇਲਵੇ ਪੁਲਿਸ ਨੇ ਦੋ ਕਿਲੋ ਨਜਾਇਜ਼ ਸੋਨਾ ਫੜਿਆ
- Nov 11, 2023
- 1 min read
ਲੁਧਿਆਣਾ, 11 ਨਵੰਬਰ

ਰੇਲਵੇ ਸਟੇਸ਼ਨ ਲੁਧਿਆਣਾ ਵਿਖੇ ਦੋ ਜਣਿਆਂ ਤੋਂ 2 ਕਿਲੋ ਨਜਾਇਜ਼ ਸੋਨਾ ਬਰਾਮਦ ਹੋਇਆ ਹੈ। ਰੇਲਵੇ ਪੁਲਿਸ ਨੇ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਮੁਲਜ਼ਮ ਇਲਾਹਾਬਾਦ ਤੋਂ ਇਹ ਸੋਨਾ ਲੈ ਕੇ ਆ ਰਹੇ ਸਨ।



ਰੇਲਵੇ ਪੁਲਿਸ ਨੇ ਸੋਨਾ ਆਬਕਾਰੀ ਵਿਭਾਗ ਨੂੰ ਸੌਂਪ ਦਿੱਤਾ ਹੈ। ਆਰ ਪੀ ਐਫ ਤੇ ਜੀ ਆਰ ਪੀ ਨੇ ਜੁਆਇੰਟ ਅਪਰੇਸ਼ਨ ਵਿਚ ਇਹ ਸੋਨਾ ਫੜਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਤੇ ਸੋਨਾ ਲੁਧਿਆਣਾ ਡਲੀਵਰ ਕਰਨ ਮਗਰੋਂ ਇਹਨਾਂ ਅੰਮ੍ਰਿਤਸਰ ਲੰਘ ਜਾਣਾ ਸੀ।







Comments