ਲੁਧਿਆਣਾ ਵਾਸੀਆਂ ਲਈ ਵੱਡੀ ਸੌਗਾਤ- ਭਗਵੰਤ ਮਾਨ ਸਾਹਨੇਵਾਲ ਹਵਾਈ ਅੱਡੇ ਤੋਂ ਮੁੜ ਸ਼ੁਰੂ ਕਰਾਉਣਗੇ ਫਲਾਈਟ
- Ludhiana Plus
- Sep 6, 2023
- 1 min read
ਚੰਡੀਗੜ੍ਹ, 6 ਸਤੰਬਰ 2023

CM ਭਗਵੰਤ ਮਾਨ ਅੱਜ ਲੁਧਿਆਣਾ ਵਾਸੀਆਂ ਨੂੰ ਵੱਡੀ ਸੌਗਾਤ ਦੇਣ ਜਾ ਰਹੇ ਹਨ। ਇਸ ਬਾਰੇ ਸੀਐਮ ਮਾਨ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ, ਅੱਜ ਲੁਧਿਆਣਾ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਣ ਜਾ ਰਹੀ ਹੈ। ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਦਿੱਲੀ-NCR ਲਈ ਫਲਾਈਟ ਮੁੜ ਸ਼ੁਰੂ ਹੋ ਰਹੀ ਹੈ। ਅੱਜ ਸਾਹਨੇਵਾਲ ਹਵਾਈ ਅੱਡੇ ਤੋਂ ਹਿੰਡਨ (ਗਾਜ਼ੀਆਬਾਦ) ਲਈ ਫਲਾਈਟ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਾਂਗੇ, ਸਾਹਨੇਵਾਲ ਤੋਂ ਕੋਰੋਨਾ ਕਾਲ 'ਚ ਉਡਾਣਾਂ ਬੰਦ ਹੋ ਗਈਆਂ ਸੀ ਜੋ ਮੁੜ ਸ਼ੁਰੂ ਹੋ ਰਹੀਆਂ ਨੇ ,ਜਲਦ ਹੀ ਲੁਧਿਆਣਾ ਵਾਸੀਆਂ ਨੂੰ ਅਤਿ-ਆਧੁਨਿਕ ਟਰਮੀਨਲ ਵਾਲਾ ਹਲਵਾਰਾ ਹਵਾਈ ਅੱਡਾ ਵੀ ਸਮੱਰਪਿਤ ਕਰ ਦਿਆਂਗੇ।



Comments