ਵੇਰਕਾ ਬਾਈਪਾਸ 'ਤੇ ਦਰਦਨਾਕ ਸੜਕ ਹਾ+ਦ+ਸਾ, ਕਾਰ ਦੇ ਉੱਡ ਗਏ ਪਰਖੱਚੇ; 2 ਲੋਕਾਂ ਦੀ ਮੌ+ਤ
- bhagattanya93
- Dec 9, 2024
- 1 min read
09/12/2024

ਲੁਧਿਆਣਾ ਦੇ ਭੈਰੋਮੁੰਨਾ ਕੱਟ 'ਤੇ ਵਾਪਰੇ ਭਿਆਨਕ ਹਾਦਸੇ ਦੌਰਾਨ ਦੋ ਔਰਤਾਂ ਦੀ ਮੌਤ ਹੋ ਗਈ। ਕਾਰ ਚਾਲਕ ਦੀ ਗਲ਼ਤੀ ਕਾਰਨ ਰਿਕਸ਼ਾ ਰੇਹੜਾ ਚਾਲਕ ਵੀ ਗੰਭੀਰ ਰੂਪ 'ਚ ਫੱਟੜ ਹੋ ਗਿਆ । ਇਸ ਮਾਮਲੇ 'ਚ ਥਾਣਾ ਕੂਮਕਲਾਂ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਰ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਰਾਮ ਨਰੇਸ਼ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮਾਲੇਰਕੋਟਲਾ ਦੇ ਵਾਸੀ ਮੂਸਾ ਵਜੋਂ ਹੋਈ ਹੈ।
ਥਾਣਾ ਕੂਮਕਲਾਂ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਭੈਰੋ ਮੁੰਨਾ ਦੇ ਵਾਸੀ ਤੇਜੂ ਨੇ ਦੱਸਿਆ ਕਿ ਉਹ ਭੈਰੋਮੁਨਾ ਇਲਾਕੇ 'ਚ ਪੈਂਦੇ ਪ੍ਰੇਮ ਦੇ ਭੱਠੇ 'ਤੇ ਕੰਮ ਕਰਦਾ ਹੈ। ਸ਼ਾਮ ਵੇਲੇ ਉਹ ਆਪਣੇ ਮੋਟਰਸਾਈਕਲ ਰਿਕਸ਼ਾ ਰੇਹੜਾ 'ਤੇ ਆਪਣੀ ਪਤਨੀ ਤੇ ਚਾਚੀਆਂ ਨੂੰ ਲੈ ਕੇ ਭੈਰੋਮੁੰਨਾ ਤੋਂ ਮਾਨਗੜ੍ਹ ਵੱਲ ਜਾ ਰਿਹਾ ਸੀ। ਜਿਵੇਂ ਹੀ ਭੈਰੋ ਮੁੰਨਾ ਕੱਟ 'ਤੇ ਪਹੁੰਚੇ ਤਾਂ ਉਥੋਂ ਲੰਘ ਰਹੀ ਇਕ ਤੇਜ਼ ਰਫਤਾਰ ਸਿਟੀ ਹੌਂਡਾ ਕਾਰ ਨੇ ਉਨ੍ਹਾਂ ਦੇ ਰੇਹੜੇ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਤੇਜੂ ਦੀਆਂ ਚਾਚੀਆਂ ਸੰਤੋਸ਼ ਤੇ ਕਮਲੇਸ਼ ਗੰਭੀਰ ਰੂਪ ਵਿੱਚ ਫੱਟੜ ਹੋ ਗਈਆਂ। ਐਕਸੀਡੈਂਟ 'ਚ ਤੇਜੂ ਦੀ ਸੱਜੀ ਬਾਂਹ ਟੁੱਟ ਗਈ ਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਸੱਟਾਂ ਲੱਗੀਆਂ। ਤਿੰਨਾਂ ਜ਼ਖਮੀਆਂ ਨੂੰ 32 ਸੈਕਟਰ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਕਮਲੇਸ਼ ਤੇ ਸੰਤੋਸ਼ ਦੀ ਮੌਤ ਹੋ ਗਈ। ਇਸ ਮਾਮਲੇ 'ਚ ਥਾਣਾ ਕੂਮਕਲਾਂ ਦੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਕਾਰ ਚਾਲਕ ਮੂਸਾ ਨੂੰ ਹਿਰਾਸਤ 'ਚ ਲੈ ਕੇ ਉਸਦੇ ਖਿਲਾਫ ਮੁਕ$ਦਮਾ ਦਰਜ ਕੀਤਾ। ਪੁਲਿਸ ਨੇ ਹਾਦਸੇ ਵਾਲੀ ਥਾਂ ਤੋਂ ਰਿਕਸ਼ਾ ਰੇਹੜਾ ਅਤੇ ਕਾਰ ਬਰਾਮਦ ਕਰ ਲਈ ਹੈ।





Comments