ਲੁਧਿਆਣਾ 'ਚ ਲਿਵ-ਇਨ 'ਚ ਡਾਕਟਰ ਨਾਲ ਰਹਿਣ ਵਾਲੀ ਮਹਿਲਾ ਨਾਲ ਹੈਵਾਨੀਅਤ;ਮਸ਼ਹੂਰ ਡਾਕਟਰ ਖਿ਼ਲਾਫ਼ ਕੇਸ ਦਰਜ
- bhagattanya93
- Jul 29
- 2 min read
29/07/2025

ਹੀਰਾ ਸਿੰਘ ਰੋਡ ਦੇ ਰਹਿਣ ਵਾਲੇ ਇੱਕ ਡਾਕਟਰ ਖਿਲਾਫ ਉਸ ਦੀ ਲਿਵ-ਇਨ ਸਾਥਣ ਨੇ ਭਿਆਨਕ ਦੋਸ਼ ਲਗਾਉਂਦਿਆਂ ਕਿਹਾ ਕਿ ਡਾਕਟਰ ਨੇ ਨਾਂ ਸਿਰਫ਼ ਜਬਰ ਜਨਾਹ ਕੀਤਾ, ਸਗੋਂ ਨਸ਼ੇ ਦੀ ਹਾਲਤ ਵਿੱਚ ਉਸ ਦੇ ਨਿੱਜੀ ਅੰਗ ਵਿੱਚ ਬੀਅਰ ਦੀ ਬੋਤਲ ਵੀ ਦਾਖਲ ਕਰ ਦਿੱਤੀ , ਜਿਸ ਨਾਲ ਉਸ ਨੂੰ ਅੰਦਰੂਨੀ ਚੋਟਾਂ ਲੱਗੀਆਂ। ਪੀੜਤ ਮਹਿਲਾ (38) ਦੀ ਸ਼ਿਕਾਇਤ 'ਤੇ ਥਾਣਾ ਡਿਵੀਜ਼ਨ ਨੰ. 8 ਵਿਖੇ ਡਾ. ਸੁਮੀਤ ਸੋਫਤ ਖਿਲਾਫ ਬੀਐੱਨਐੱਸ ਦੀ ਧਾਰਾ 64(1) (ਜਬਰ ਜਨਾਹ), 74 (ਔਰਤ ਦੀ ਲਾਜ ਉਤਾਰਨ ਦੀ ਨੀਅਤ ਨਾਲ ਹਮਲਾ), 76 (ਕੱਪੜੇ ਉਤਾਰਨ ਜਾਂ ਨੰਗਾ ਕਰਨ ਦੀ ਕੋਸ਼ਿਸ਼), 69 (ਛਲ ਨਾਲ ਸੰਭੋਗ) ਅਤੇ 351 (ਧਮਕੀ ਦੇਣਾ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਹਿਲਾ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਡਾ. ਸੁਮੀਤ ਨਾਲ ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਹੀ ਸੀ। ਡਾਕਟਰ ਨੇ ਵਿਆਹ ਦਾ ਭਰੋਸਾ ਦੇ ਕੇ ਉਸ ਨਾਲ ਸੰਬੰਧ ਬਣਾਉਦਾ ਰਿਹਾ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ।
ਔਰਤ ਨੇ ਦੱਸਿਆ ਕਿ ਜਦੋਂ ਵੀ ਉਹ ਵਿਆਹ ਸਬੰਧੀ ਗੱਲ ਕਰਦੀ ਤਾਂ ਡਾਕਟਰ ਕੋਈ ਬਹਾਨਾ ਬਣਾ ਕੇ ਗੱਲ ਟਾਲ ਦਿੰਦਾ । ਮਹਿਲਾ ਨੂੰ ਛੇ ਮਹੀਨੇ ਪਹਿਲਾਂ ਪਤਾ ਲੱਗਿਆ ਕਿ ਸੁਮੀਤ ਨੇ 25–30 ਸਾਲ ਪਹਿਲਾਂ ਇਕ ਹੋਰ ਡਾਕਟਰ ਨਾਲ ਵਿਆਹ ਕੀਤਾ ਹੋਇਆ ਹੈ ਜੋ ਕਾਲਜ ਰੋਡ 'ਤੇ ਇਨਫਰਟਿਲਿਟੀ ਸੈਂਟਰ ਚਲਾਉਂਦੀ ਹੈ।
ਔਰਤ ਨੇ ਦੱਸਿਆ ਕਿ 16 ਜੁਲਾਈ ਦੀ ਸ਼ਾਮ ਨੂੰ ਜਦੋਂ ਉਹ ਘਰ 'ਚ ਬੱਚਿਆਂ ਸਮੇਤ ਮੌਜੂਦ ਸੀ ਤਾਂ ਸੁਮੀਤ ਨਸ਼ੇ ਵਿੱਚ ਬੀਅਰ ਦੀ ਬੋਤਲ ਲੈ ਕੇ ਆਇਆ ਤੇ ਜਬਰ ਜਨਾਹ ਕਰਨ ਲੱਗਾ। ਰੋਕਣ 'ਤੇ ਉਸ ਨੇ ਮਾਰਕੁਟ ਕੀਤੀ, ਕੱਪੜੇ ਫਾੜੇ ਤੇ ਫੇਰ ਬੀਅਰ ਦੀ ਖਾਲੀ ਬੋਤਲ ਉਸਦੇ ਨਿੱਜੀ ਅੰਗ ਵਿੱਚ ਦਾਖਲ ਕਰ ਦਿੱਤੀ। ਔਰਤ ਨੇ ਦੱਸਿਆ ਕਿ ਉਹ ਘਰੋਂ ਚਲੀ ਗਈ ਅਤੇ ਰਾਤ ਗੁਰਦੁਆਰਾ ਆਲਮਗੀਰ 'ਚ ਗੁਜਾਰੀ। ਔਰਤ ਨੇ ਇਹ ਵੀ ਦੱਸਿਆ ਕਿ ਡਾ. ਸੁਮੀਤ ਖੁਦ ਨੂੰ ਵਕੀਲ ਅਤੇ ਸਿਨੀਅਰ ਪੁਲਿਸ ਅਧਿਕਾਰੀਆਂ ਨਾਲ ਜਾਣ-ਪਛਾਣ ਦਾ ਹਵਾਲਾ ਦੇ ਕੇ ਉਸ ਨੂੰ ਡਰਾਉਂਦਾ ਸੀ। ਇਸ ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ 8 ਦੇ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਮੁਲਜ਼ਮ ਫਰਾਰ ਹੈ। ਪੁਲਿਸ ਵਲੋਂ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।





Comments