ਲੁਧਿਆਣਾ ਭਜਨ ਗਾਇਕਾ ਨੇ ਪਰਿਵਾਰ ਦੀ ਗ਼ੈਰਹਾਜ਼ਰੀ 'ਚ ਚੁੱਕਿਆ ਖ਼ੌਫ਼ਨਾਕ ਕਦਮ, ਪੱਖੇ ਨਾਲ ਲਟਕਦੀ ਮਿਲੀ ਲਾਸ਼
- bhagattanya93
- Aug 14
- 2 min read
14/08/2025

ਥਾਣਾ ਟਿੱਬਾ ਅਧੀਨ ਨਿਊ ਸਟਾਰ ਕਲੋਨੀ ਵਿੱਚ ਰਹਿਣ ਵਾਲੀ ਭਜਨ ਗਾਇਕਾ ਨੇ ਘਰ ਵਿੱਚ ਫੰਦਾ ਲਗਾ ਕੇ ਮੌਤ ਨੂੰ ਗਲ ਲਗਾ ਲਿਆ। ਮ੍ਰਿਤਕ ਲੜਕੀ ਦੀ ਪਛਾਣ ਸਿਮਰਨ ਪਾਂਡੇ ਦੇ ਰੂਪ ਵਿੱਚ ਹੋਈ ਹੈ ਜੋ ਕਿ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ ਦੀ ਰਹਿਣ ਵਾਲੀ ਸੀ ਅਤੇ ਪਰਿਵਾਰ ਸਮੇਤ ਕਈ ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਹੀ ਸੀ। ਕਰੀਬ 23 ਸਾਲ ਦੀ ਸਿਮਰਨ ਪਾਂਡੇ ਮਾਤਾ ਦੇ ਜਾਗਰਣ ਵਿੱਚ ਭੇਟਾਂ ਤੇ ਭਜਨ ਗਾਉਣ ਦਾ ਕੰਮ ਕਰਦੀ ਸੀ।
ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਨੇ ਸਿਮਰਨ ਪਾਂਡੇ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਸਿਮਰਨ ਪਾਂਡੇ ਵੱਲੋਂ ਚੁੱਕੇ ਇਸ ਆਤਮ ਘਾਤੀ ਕਦਮ ਦਾ ਪਰਿਵਾਰ ਨੂੰ ਬੀਤੀ ਦੇਰ ਰਾਤ ਪਤਾ ਲੱਗਾ ਜਦ ਕਰੀਬ 11 ਵਜੇ ਪਰਿਵਾਰ ਦੇ ਮੈਂਬਰ ਘਰ ਆਏ ਅਤੇ ਸਿਮਰਨ ਦੀ ਲਾਸ਼ ਪੱਖੇ ਦੀ ਹੁਕ ਨਾਲ ਲਟਕਦੀ ਵੇਖੀ। ਉਹਨਾਂ ਸਿਮਰਨ ਨੂੰ ਹੇਠਾਂ ਉਤਾਰਿਆ ਅਤੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਸਿਮਰਨ ਦੇ ਪਿਤਾ ਅਜੇ ਪਾਂਡੇ ਮੁਤਾਬਕ ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ ਦੇ ਰਹਿਣ ਵਾਲੇ ਹਨ ਪਰਿਵਾਰ ਕਰੀਬ 15 ਸਾਲ ਪਹਿਲਾਂ ਉੱਤਰ ਪ੍ਰਦੇਸ਼ ਤੋਂ ਪੰਜਾਬ ਆ ਕੇ ਵਸਿਆ। ਪਰਿਵਾਰ ਵਿੱਚ ਉਹ ਆਪਣੀ ਪਤਨੀ ਪ੍ਰਤਿਭਾ ਪੁੱਤਰ ਸ਼ਿਵਮ ਤੇ ਧੀ ਸਿਮਰਨ ਪਾਂਡੇ ਸਮੇਤ ਨਿਊ ਸਟਾਰ ਕਲੋਨੀ ਵਿੱਚ ਰਹਿ ਰਹੇ ਹਨ।
ਮਾਨਸਿਕ ਤਣਾਅ ਹੇਠਾਂ ਸੀ ਸਿਮਰਨ
ਸਿਮਰਨ ਦੇ ਪਿਤਾ ਅੱਜ ਪਾਂਡੇ ਮੁਤਾਬਕ ਉਸ ਦੀ ਬੇਟੀ ਸਿਮਰਨ ਸ਼ੁਰੂ ਤੋਂ ਹੀ ਧਾਰਮਿਕ ਖਿਆਲਾ ਵਾਲੀ ਸੀ। ਛੋਟੀ ਉਮਰ ਤੋਂ ਹੀ ਉਸ ਦੀ ਧਾਰਮਿਕ ਭੇਟਾਂ ਤੇ ਭਜਨ ਗਾਉਣ ਲੱਗ ਪਈ। ਸਮਾਂ ਬੀਤਣ ਨਾਲ ਉਸ ਨੂੰ ਧਾਰਮਿਕ ਸਮਾਗਮ ਤੇ ਜਗਰਾਤਿਆਂ ਵਿੱਚ ਲੋਕ ਸਦਣ ਲੱਗ ਗਏ ਅਤੇ ਸਿਮਰਨ ਧਾਰਮਿਕ ਪ੍ਰੋਗਰਾਮਾਂ ਤੋਂ ਪੈਸਾ ਕਮਾਉਣ ਲੱਗ ਗਈ। ਉਹਨਾਂ ਦੱਸਿਆ ਕਿ ਸਿਮਰਨ ਨੂੰ ਕੁੱਝ ਸਮਾਂ ਪਹਿਲਾਂ ਦੌਰੇ ਪੈਣ ਲੱਗ ਗਏ ਅਤੇ ਉਹ ਆਪਣੀ ਬਿਮਾਰੀ ਕਾਰਨ ਮਾਨਸਿਕ ਵਾਹਿਗੁਰੂ ਡਿਪਰੈਸ਼ਨ ਵਿੱਚ ਰਹਿਣ ਲੱਗ ਗਈ।





Comments