ਲੁਧਿਆਣਾ 'ਚ ਜਾਗੋ ਦੌਰਾਨ ਮਾਮੂਲੀ ਬਹਿਸ ਮਗਰੋਂ ਚਲਾਈ ਗੋ+ਲ਼ੀ, ਨੌਜਵਾਨ ਦਾ ਹੱਥ ਹੋਇਆ ਫੱਟੜ
- Dec 7, 2024
- 1 min read
07/12/2024

ਜਾਗੋ ਦੇ ਪ੍ਰੋਗਰਾਮ ਦੌਰਾਨ ਹੋਈ ਬਹਿਸ ਨੇ ਇਸ ਕਦਰ ਭਿਆਨਕ ਰੂਪ ਧਾਰਨ ਕਰ ਲਿਆ ਕਿ ਇੱਕ ਵਿਅਕਤੀ ਨੇ ਗੋਲ਼ੀ ਚਲਾ ਦਿੱਤੀ । ਗੋਲ਼ੀ ਨੌਜਵਾਨ ਦੇ ਹੱਥ ਵਿੱਚ ਲੱਗੀ । ਜ਼ਖ਼ਮੀ ਹਾਲਤ ਵਿੱਚ ਲੜਕੇ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖ਼ਮੀ ਦੀ ਪਛਾਣ ਗੁਰੂ ਅੰਗਦ ਦੇਵ ਕਾਲੋਨੀ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਆਪਣੇ ਇੱਕ ਦੋਸਤ ਦੇ ਘਰ ਵਿੱਚ ਜਾਗੋ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਆਇਆ ਸੀ । ਇਸੇ ਦੌਰਾਨ ਉਸ ਦੀ ਇੱਕ ਨੌਜਵਾਨ ਨਾਲ ਬਹਿਸ ਹੋ ਗਈ ਅਤੇ ਮਾਮੂਲੀ ਤਕਰਾਰ ਨੇ ਝਗੜੇ ਦਾ ਰੂਪ ਧਾਰਨ ਕਰ ਲਿਆ । ਜਾਣਕਾਰੀ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਨੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।





Comments