ਲੜਕਾ ਤੇ ਲੜਕੀ ਨੇ ਮਾਰੀ ਭਾਖੜਾ ਨਹਿਰ ’ਚ ਛਾਲ, ਲੜਕੀ ਰੁੜ੍ਹੀ, ਭਾਲ ਜਾਰੀ
- Jan 7, 2024
- 1 min read
07/01/2024
ਭਾਖੜਾ ਨਹਿਰ ਵਿਚ ਲੜਕਾ ਤੇ ਲੜਕੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਘਟਨਾ ਵੀਰਵਾਰ ਰਾਤ ਦੀ ਦੱਸੀ ਜਾ ਰਹੀ ਹੈ ਜਿੱਥੇ ਰਾਹਗੀਰਾਂ ਨੇ ਲੜਕੇ ਨੂੰ ਤਾਂ ਬਚਾਅ ਲਿਆ ਪਰ ਲੜਕੀ ਨਹਿਰ ਵਿਚ ਰੁੜ੍ਹ੍ਵ ਗਈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਸਕਾਰਪੀਓ ਕਾਰ ਵਿਚ ਲੜਕਾ ਤੇ ਲੜਕੀ ਭਾਖੜਾ ਨਹਿਰ ’ਤੇ ਬਣੇ ਪਸਿਆਣਾ ਪੁਲ ’ਤੇ ਆਏ। ਇਸੇ ਦੌਰਾਨ ਦੋਹਾਂ ਨੇ ਨਹਿਰ ’ਚ ਛਾਲ ਮਾਰ ਦਿੱਤੀ। ਨੇੜੇ ਹੀ ਮੇਲਾ ਲੱਗਿਆ ਹੋਇਆ ਸੀ ਜਿੱਥੇ ਮੌਜੂਦ ਲੋਕਾਂ ਨੇ ਲੜਕੇ ਨੂੰ ਤਾਂ ਨਹਿਰ ਵਿਚ ਡੁੱਬਣ ਤੋਂ ਬਚਾਅ ਲਿਆ ਪਰ ਲੜਕੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈ। ਇਸ ਸਬੰਧੀ ਥਾਣਾ ਪਸਿਆਣਾ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਲੜਕਾ-ਲੜਕੀ ਦੀ ਪਛਾਣ ਕੀਤੀ ਜਾ ਰਹੀ ਹੈ।






Comments