google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੜਕੀ ਦੀ ਪਹਿਲਾਂ ਬਣਾਈ ਨਹਾਉਂਦੀ ਦੀ ਵੀਡੀਓ, ਫਿਰ ਕੀਤਾ ਬਲੈਕਮੇਲ,ਬੇਹੋਸ਼ੀ ਦੀ ਹਾਲਤ ’ਚ ਲਿਜਾ ਕੇ ਰੱਖਿਆ ਅਣਦੱਸੀ ਥਾਂ,

  • May 27, 2025
  • 1 min read

27/05/2025

ਤਰਨਤਾਰਨ ਜ਼ਿਲ੍ਹੇ ਦੇ ਇਕ ਪਿੰਡ ਦੀ 26 ਸਾਲਾ ਕੁੜੀ ਨੂੰ ਉਸਦੀ ਨਹਾਉਂਦੇ ਸਮੇਂ ਦੀ ਵੀਡੀਓ ਦਿਖਾਉਣ ਅਤੇ ਫਿਰ ਬੇਹੋਸ਼ੀ ਦੀ ਹਾਲਤ ਵਿਚ ਕਿਤੇ ਲਿਜਾ ਕੇ ਕਰੀਬ ਇਕ ਹਫਤਾ ਅਣਦੱਸੀ ਥਾਂ ’ਤੇ ਰੱਖਣ ਦੇ ਕਥਿਤ ਦੋਸ਼ ਹੇਠ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਇਕ ਜਣੇ ਖਿਲਾਫ ਕੇਸ ਦਰਜ ਕੀਤਾ ਹੈ।

ਉਕਤ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸੁਖਰਾਜ ਸਿੰਘ ਨਾਮਕ ਲੜਕਾ 16 ਮਈ ਦੀ ਦੁਪਹਿਰ ਕਰੀਬ 12 ਵਜੇ ਉਸਦੇ ਘਰ ਆਇਆ। ਉਹ ਉਸ ਸਮੇਂ ਘਰ ਵਿਚ ਇਕੱਲੀ ਸੀ। ਸੁਖਰਾਜ ਸਿੰਘ ਨੇ ਉਸ ਨੂੰ ਉਸਦੇ ਨਹਾਉਂਦੇ ਦੀ ਵੀਡੀਓ ਦਿਖਾਈ ਅਤੇ ਕਿਹਾ ਕਿ ਉਹ ਉਸਦੇ ਨਾਲ ਚੱਲੇ ਨਹੀਂ ਤਾਂ ਉਹ ਵੀਡੀਓ ਵਾਇਰਲ ਕਰ ਦੇਵੇਗਾ। ਉਸਦੀ ਗੱਲ ਸੁਣ ਕੇ ਉਹ ਇਕਦਮ ਬੇਹੋਸ਼ ਹੋ ਗਈ। ਉਹ ਉਸ ਨੂੰ ਕਿਸ ਵਾਹਨ ਅਤੇ ਕਿੱਥੇ ਲੈ ਕੇ ਗਿਆ, ਉਸ ਨੂੰ ਕੁਝ ਪਤਾ ਨਾ ਲੱਗਾ।


23 ਮਈ ਨੂੰ ਸੁਖਰਾਜ ਸਿੰਘ ਉਸ ਨੂੰ ਪਿੰਡ ਦੇ ਬਾਹਰ ਛੱਡ ਗਿਆ। ਉਕਤ ਸ਼ਿਕਾਇਤ ਦੇ ਅਧਾਰ ’ਤੇ ਸੁਖਰਾਜ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਘਲੀ ਜਾਂਚ ਸਬ ਇੰਸਪੈਟਰ ਮਨਪ੍ਰੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ।

Comments


Logo-LudhianaPlusColorChange_edited.png
bottom of page