ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ, ਸੜਕ ਹਾਦਸੇ ਦੌਰਾਨ ਪਿਓ-ਧੀ ਦੀ ਮੌ+ਤ; ਕਈ ਜ਼ਖ਼+ਮੀ
- bhagattanya93
- May 29
- 1 min read
29/05/2025

ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਗਮਾਂ ’ਚ ਬਦਲ ਗਈਆਂ ਜਦੋਂ ਖੰਨਾ ਵਿਖੇ ਲੇਡੀ ਸੰਗੀਤ ਤੋਂ ਬਾਅਦ ਇੱਕੋ ਪਰਿਵਾਰ ਦੇ ਅੱਠ ਮੈਂਬਰ ਆਪਣੀ ਫੋਰਚੂਨਰ ਗੱਡੀ ’ਚ ਸਵਾਰ ਹੋ ਕੇ ਵਾਪਸ ਨਾਭਾ ਵੱਲ ਆ ਰਹੇ ਸਨ।
ਇਸ ਦੌਰਾਨ ਬੁੱਧਵਾਰ ਸਵੇਰੇ 2 ਵਜੇ ਦੇ ਕਰੀਬ ਉਨ੍ਹਾਂ ਦੀ ਗੱਡੀ ਨਾਭਾ-ਭਾਦਸੋਂ ਰੋਡ ’ਤੇ ਲੋਹੇ ਦੇ ਪਾਈਪਾਂ ਨਾਲ ਭਰੇ ਖੜ੍ਹੇ ਟਰੱਕ ਵਿਚ ਜਾ ਵੱਜੀ, ਜਿਸ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ ਤੇ ਕਈ ਜਣੇ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ’ਚ ਜਗਪਾਲ ਸਿੰਘ (40) ਤੇ ਉਸ ਦੀ ਡੇਢ ਸਾਲ ਦੀ ਬੱਚੀ ਹਰਲੀਨ ਕੌਰ ਸ਼ਾਮਲ ਹਨ। ਜਗਪਾਲ ਸਿੰਘ, ਜੋ ਕਿ ਕਿਲਾ ਰਾਏਪੁਰ ਦਾ ਵਾਸੀ ਹੈ ਅਤੇ ਨਾਭੇ ਉਸ ਦੇ ਸਹੁਰੇ ਹਨ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਗੱਡੀ ਨੂੰ ਕਟਰ ਨਾਲ ਕੱਟ ਕੇ ਪਰਿਵਾਰਕ ਮੈਂਬਰਾਂ ਨੂੰ ਗੱਡੀ ’ਚੋਂ ਬਾਹਰ ਕੱਢਿਆ ਗਿਆ।

ਜਗਪਾਲ ਸਿੰਘ ਦੇ ਸਾਲੇ ਲਾਡੀ ਨੇ ਦੱਸਿਆ ਕਿ ਉਸ ਦੀਆਂ ਦੋ ਭੈਣਾਂ, ਇਕ ਜੀਜਾ, ਦੋ ਭਾਣਜੀਆਂ, ਇਕ ਚਾਚੇ ਦਾ ਬੇਟਾ ਬਿੱਟੂ ਤੇ ਉਸ ਦੀ ਪਤਨੀ ਤੇ ਇਕ ਭਤੀਜੀ ਗੱਡੀ ’ਚ ਸਵਾਰ ਸਨ ਤੇ ਉਹ ਲੇਡੀਜ਼ ਸੰਗੀਤ ਤੋਂ ਬਾਅਦ ਵਾਪਸ ਨਾਭਾ ਵੱਲ ਆ ਰਹੇ ਸਨ। ਦੋਵੇਂ ਭੈਣਾਂ ਨਾਭਾ ਦੇ ਸਰਕਾਰੀ ਹਸਪਤਾਲ, ਬਿੱਟੂ ਤੇ ਉਸ ਦੀ ਪਤਨੀ ਪਟਿਆਲਾ ਦੇ ਹਸਪਤਾਲ ’ਚ ਜ਼ੇਰੇ ਇਲਾਜ ਹਨ, ਜਦਕਿ ਉਸ ਦੇ ਜੀਜੇ ਤੇ ਭਾਣਜੀ ਦੀ ਲਾਸ਼ ਨਾਭਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਪਈ ਹੈ। ਥਾਣਾ ਸਦਰ ਮੁਖੀ ਗੁਰਪ੍ਰੀਤ ਸਿੰਘ ਮੁਤਾਬਕ ਪੋਸਟਮਾਰਟਮ ਕਰਵਾ ਕੇ ਦੋਵੇਂ ਲਾਸ਼ਾਂ ਪਰਿਵਾਰ ਨੂੰ ਸੌਂਪੀਆਂ ਜਾ ਰਹੀਆਂ ਹਨ ਤੇ ਟਰੱਕ ਮਾਲਕ ਉੱਪਰ ਬਣਦੀ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ।





Comments