ਵਿਦਿਆਰਥੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਅਧਿਆਪਕਾ ਨੇ ਫਾ*ਹਾ ਲਾ ਕੇ ਦਿੱਤੀ ਜਾ/ਨ, ਨਹੀਂ ਮਿਲਿਆ ਕੋਈ ਸੁਸਾਈਡ ਨੋਟ
- bhagattanya93
- Jun 29
- 1 min read
29/06/2025

ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਆਈਆਈਟੀ ਪੁਨਾਸਾ ’ਚ ਤਾਇਨਾਤ ਗੈਸਟ ਲੈਕਚਰਾਰ ਪ੍ਰਿਆ ਯਾਦਵ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਦੇ ਮੁਤਾਬਕ ਘਟਨਾ ਦੇ ਸਮੇਂ ਉਸਦੇ ਕਮਰੇ ’ਚ ਆਈਆਈਟੀ ਦਾ ਹੀ ਵਿਦਿਆਰਥੀ ਸਪਨ ਯਾਦਵ ਵੀ ਸੀ। ਉਸੇ ਨੇ ਅਧਿਆਪਕਾ ਨੂੰ ਹਸਪਤਾਲ ਪਹੁੰਚਾਇਆ ਸੀ, ਜਿੱਥੇ ਡਾਕਟਰਾਂ ਨੇ ਅਧਿਆਪਕਾਂ ਨੂੰ ਮਿ੍ਰਤਕ ਐਲਾਨ ਦਿੱਤਾ।

ਪੁਲਿਸ ਦੇ ਮੁਤਾਬਕ, ਰੀਵਾ ਵਾਸੀ ਅਧਿਆਪਕਾ ਨਰਮਦਾਪੁਰਮ ’ਚ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ। ਉਸਦਾ ਪ੍ਰੇਮ ਪ੍ਰਸੰਗ ਮਕੈਨਿਕਲ ਇੰਜੀਨੀਅਰਿੰਗ ਦੂਜੇ ਸਾਲ ਦੇ ਵਿਦਿਆਰਥੀ ਸਪਨ ਯਾਦਵ ਨਾਲ ਸੀ। ਸਪਨ ਪ੍ਰਿਆ ਦੀ ਰਿਹਾਇਸ਼ ’ਤੇ ਮਿਲਣ ਪਹੁੰਚਿਆ ਸੀ। ਦੋਵਾਂ ਵਿਚਾਲੇ ਵਿਆਹ ’ਤੇ ਗੱਲ ਹੋਈ। ਵਿਦਿਆਰਥੀ ਨੇ ਪੜ੍ਹਾਈ ਪੂਰੀ ਹੋਣ ਤੱਕ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸੇ ’ਤੇ ਦੋਵਾਂ ਵਿਚਾਲੇ ਬਹਿਸ ਹੋਈ ਤੇ ਪ੍ਰਿਆ ਨੇ ਦੂਜੇ ਕਮਰੇ ’ਚ ਜਾ ਕੇ ਫਾਂਸੀ ਲਗਾ ਲਈ। ਪੁਲਿਸ ਨੇ ਸਪਨ ਨੂੰ ਹਿਰਾਸਤ ’ਚ ਲੈ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੌਕੇ ਤੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ।






Comments