ਵਿਦੇਸ਼ ਭੇਜਣ ਦੇ ਨਾਂ 'ਤੇ 22.47 ਲੱਖ ਦੀ ਮਾਰੀ ਠੱਗੀ , ਮਾਮਲਾ ਦਰਜ
- Ludhiana Plus
- Jun 18
- 1 min read
18/06/2025

ਬੰਗਾ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਇੱਕ ਪੁੱਤਰ ਅਤੇ ਮਾਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਥਾਣਾ ਸਦਰ ਬੰਗਾ ਦੇ ਏਐੱਸਆਈ ਰਘਵੀਰ ਸਿੰਘ ਨੇ ਦੱਸਿਆ ਕਿ ਰਣਵੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸੁੱਜੋਂ ਦੇ ਬਿਆਨ ਅਨੁਸਾਰ ਉਸ ਨੂੰ ਵਿਦੇਸ਼ ਭੇਜਣ ਦੇ ਨਾਂਅ ਤੇ ਜਸਵੀਰ ਸਿੰਘ ਪੁੱਤਰ ਲੇਟ. ਜਰਨੈਲ ਸਿੰਘ, ਅਮਰਜੀਤ ਕੌਰ ਪਤਨੀ ਲੇਟ ਜਰਨੈਲ ਸਿੰਘ, ਮੋਹਣ ਸਿੰਘ ਉਰਫ ਬੱਬੂ ਪੁੱਤਰ ਸਵਰਨ ਸਿੰਘ ਵਾਸੀਆਨ ਸੁੱਜੋਂ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਸੀ।

ਰਣਵੀਰ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੇ ਉਸ ਨੂੰ ਵਿਦੇਸ਼ ਅਸਟ੍ਰੇਲੀਆ ਭੇਜਣ ਦੇ ਨਾਮ ਪਰ 22,47,800 ਰੁਪਏ ਦੀ ਕਥਿਤ ਠੱਗੀ ਮਾਰੀ। ਰਣਵੀਰ ਸਿੰਘ ਵੱਲੋਂ ਐੱਸਐੱਸਪੀ ਦਫ਼ਤਰ ਵਿਖੇ ਦਿੱਤੀ ਦਰਖਾਸਤ ਦੀ ਪੜਤਾਲ ਡੀਐੱਸਪੀ ਬੰਗਾ ਵੱਲੋਂ ਕੀਤੀ ਗਈ। ਜਿਨਾਂ ਵੱਲੋਂ ਕੀਤੀ ਪੜਤਾਲ ਅਤੇ ਪੇਸ਼ ਕੀਤੀ ਰਿਪੋਰਟ ਤੋਂ ਬਾਅਦ ਪੁਲਿਸ ਨੇ ਥਾਣਾ ਸਦਰ ਬੰਗਾ ਵਿਖੇ ਕਥਿਤ ਮੁਲਜ਼ਮ ਜਸਵੀਰ ਸਿੰਘ ਅਤੇ ਉਸ ਦੀ ਮਾਂ ਅਮਰਜੀਤ ਕੌਰ ਵਾਸੀ ਸੁੱਜੋਂ ਦੇ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।





Comments