ਵਾਪਰਿਆ ਭਿਆਨਕ ਹਾਦਸਾ, ਸਕੂਲ ਦੇ ਬਾਹਰ ਤੇਜ਼ ਰਫ਼ਤਾਰ ਟਰੈਕਟਰ ਚਾਲਕ ਨੇ ਭੈਣ-ਭਰਾ ਨੂੰ ਕੁਚਲਿਆ, ਭਰਾ ਦੀ ਮੌਤ
- bhagattanya93
- Aug 23
- 1 min read
23/08/2025

ਰਿਆਲੀ ਕਲਾਂ ਸਰਕਾਰੀ ਸਕੂਲ ਨੇੜੇ ਛੁੱਟੀ ਸਮੇਂ ਇਕ ਵਿਦਿਆਰਥੀ ਤੇ ਉਸ ਦੀ ਚਚੇਰੀ ਭੈਣ ਨੂੰ ਤੇਜ਼ ਰਫ਼ਤਾਰ ਟਰੈਕਟਰ-ਚਾਲਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਦੋਵੇਂ ਜ਼ਖ਼ਮੀ ਹੋ ਗਏ, ਜਦਕਿ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਵਿਦਿਆਰਥੀ ਦੀ ਮੌਤ ਹੋ ਗਈ ਹੈ। ਉਸ ਦੀ ਭੈਣ ਜ਼ੇਰੇ ਇਲਾਜ ਹੈ। ਪੁਲਿਸ ਨੇ ਵਿਦਿਆਰਥੀ ਦੇ ਪਿਤਾ ਦੇ ਬਿਆਨ 'ਤੇ ਟਰੈਕਟਰ ਚਾਲਕ ਸਰਵਨ ਸਿੰਘ, ਜੋ ਕਿ ਭਾਗਾਂ ਸਰਾਏ, ਥਾਣਾ ਕਤਥੂਨੰਗਲ ਦਾ ਵਾਸੀ ਹੈ, ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਐੱਸਆਈ ਨਰਜੀਤ ਸਿੰਘ ਨੇ ਦੱਸਿਆ ਕਿ ਗੁਰਦਿਆਲ ਸਿੰਘ ਪੁੱਤਰ ਹਰਭਜਨ ਸਿੰਘ, ਜੋ ਕਿ ਰਿਆਲੀ ਕਲਾਂ ਦਾ ਵਾਸੀ ਹੈ, ਮੁਤਾਬਕ ਉਸ ਦਾ 10 ਸਾਲਾ ਪੁੱਤਰ ਸਹਿਜਪਾਲ ਸਿੰਘ ਤੇ ਭਤੀਜੀ ਰਮਨਦੀਪ ਕੌਰ ਦੋਹਾਂ ਪਿੰਡ ਦੇ ਸਰਕਾਰੀ ਸਕੂਲ ’ਚ ਪੜ੍ਹਦੇ ਹਨ। ਦੋਹਾਂ ਨੂੰ ਸਕੂਲ ਲੈ ਜਾਣ ਲਈ ਜਾ ਰਹੇ ਸਨ, ਜਦਕਿ ਸਕੂਲ ਦੇ ਨੇੜੇ ਹੀ ਚਾਲਕ ਨੇ ਲਾਪਰਵਾਹੀ ਨਾਲ ਤੇਜ਼ ਰਫਤਾਰ ਟ੍ਰੈਕਟਰ ਸਹਿਜਪਾਲ ਤੇ ਰਮਨਦੀਪ ਕੌਰ 'ਤੇ ਚੜ੍ਹਾ ਦਿੱਤਾ।





Comments