ਵੈਸ਼ਨੋ ਦੇਵੀ 'ਚ ਐਲਵਿਸ਼ ਯਾਦਵ ਨਾਲ ਹੋਈ ਝੜਪ, ਦੋਸਤ ਨੂੰ ਛੱਡ ਕੇ ਭੱਜੇ BB OTT 2 ਵਿਨਰ
- bhagattanya93
- Dec 23, 2023
- 2 min read
23/12/2023
Bigg Boss OTT 2 ਦੇ ਜੇਤੂ ਤੇ ਮਸ਼ਹੂਰ YouTuber Elvish Yadav ਬਾਰੇ ਹੈਰਾਨੀਜਨਕ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਉਸ ਨਾਲ ਇਕ ਮਾੜੀ ਘਟਨਾ ਵਾਪਰੀ ਹੈ। ਦਰਅਸਲ ਐਲਵਿਸ਼ ਆਪਣੇ ਦੋਸਤ ਰਾਘਵ ਸ਼ਰਮਾ ਨਾਲ ਜੰਮੂ-ਕਸ਼ਮੀਰ ਦੇ ਵੈਸ਼ਨੋ ਦੇਵੀ ਮੰਦਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੂੰ ਭੀੜ ਨੇ ਘੇਰ ਲਿਆ ਤੇ ਝੜਪ ਹੋ ਗਈ। ਐਲਵਿਸ਼ ਯਾਦਵ ਤੇ ਰਾਘਵ ਸ਼ਰਮਾ ਨੂੰ ਕਟੜਾ 'ਚ ਭੀੜ ਨੇ ਘੇਰ ਲਿਆ। ਇਸ ਦੌਰਾਨ ਇਕ ਵਿਅਕਤੀ ਨੇ ਰਾਘਵ ਸ਼ਰਮਾ ਦਾ ਕਾਲਰ ਫੜ ਲਿਆ ਤੇ ਦੋਵਾਂ 'ਚ ਲੜਾਈ ਸ਼ੁਰੂ ਹੋ ਗਈ। ਇਸ ਦੌਰਾਨ ਐਲਵਿਸ਼ ਵੀ ਹਮਲੇ ਦਾ ਸ਼ਿਕਾਰ ਹੋਣ ਤੋਂ ਮਸਾਂ ਬਚੇ।
ਇਸ ਕਾਰਨ ਹੋਈ ਲੜਾਈ
ਐਲਵਿਸ਼ ਯਾਦਵ ਤੇ ਉਸਦੇ ਦੋਸਤਾਂ ਨੂੰ ਸਮੇਂ ਸਿਰ ਉਥੋਂ ਕੱਢਿਆ ਗਿਆ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਰਾਘਵ ਨੂੰ ਘਸੀਟਦਾ ਹੈ ਤੇ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਐਲਵਿਸ਼ ਉਥੋਂ ਭੱਜ ਜਾਂਦਾ ਹੈ। ਉਹ ਵਿਅਕਤੀ ਰਾਘਵ ਨੂੰ ਉਸਦੇ ਕਾਲਰ ਤੋਂ ਫੜ ਲੈਂਦਾ ਹੈ ਤੇ ਉਸਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਇਸੇ ਦੌਰਾਨ ਗਾਰਡ ਉੱਥੇ ਆ ਜਾਂਦੇ ਹਨ ਤੇ ਰਾਘਵ ਨੂੰ ਲੈ ਜਾਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਝੜਪ ਇਕ ਸੈਲਫੀ ਨੂੰ ਲੈ ਕੇ ਹੋਈ। ਇਕ ਵਿਅਕਤੀ ਐਲਵਿਸ਼ ਅਤੇ ਰਾਘਵ ਨਾਲ ਇੱਕ ਫੋਟੋ ਕਲਿੱਕ ਕਰਵਾਉਣਾ ਚਾਹੁੰਦਾ ਹੈ। ਪਰ ਜਦੋਂ ਮਨ੍ਹਾ ਕੀਤਾ ਤਾਂ ਉਹ ਗੁੰਡਾਗਰਦੀ ਸ਼ੁਰੂ ਕਰ ਦਿੰਦਾ ਹੈ।
ਪਹਿਲਾਂ ਵੀ ਰਹੇ ਲਾਈਮਲਾਈਟ 'ਚ
ਮਾਮਲਾ ਕਾਫੀ ਵਧ ਗਿਆ ਤੇ ਗੱਲ ਲੜਾਈ ਤਕ ਪਹੁੰਚ ਗਈ। ਐਲਵਿਸ਼ ਤੇ ਰਾਘਵ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵੀ ਐਲਵਿਸ਼ ਯਾਦਵ ਦਾ ਨਾਂ ਲਾਈਮਲਾਈਟ 'ਚ ਆਇਆ ਸੀ। ਐਲਵਿਸ਼ 'ਤੇ ਸੱਪ ਦੇ ਜ਼ਹਿਰ ਦੀ ਤਸਕਰੀ ਕਰਨ ਦਾ ਦੋਸ਼ ਸੀ। ਯੂਟਿਊਬਰ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਸੀ। ਪਰ ਬਾਅਦ 'ਚ ਐਲਵਿਸ਼ ਯਾਦਵ ਨੇ ਸਪੱਸ਼ਟੀਕਰਨ ਦਿੰਦਿਆਂ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ।






Comments