ਵਧਦੀ ਗਰਮੀ ਕਾਰਨ ਬਿਜਲੀ ਦੀ ਮੰਗ 16534 ਤੇ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ 73 ਹਜ਼ਾਰ ਤੋਂ ਵੱਧ
- bhagattanya93
- Jun 15
- 1 min read
15/06/2025

ਸ਼ਨਿੱਚਰਵਾਰ ਨੂੰ ਬਿਜਲੀ ਦੀ ਮੰਗ 16534 ਮੈਗਾਵਾਟ ਦਰਜ ਕੀਤੀ ਗਈ ਹੈ। ਇਸ ਦੌਰਾਨ ਪੀਐੱਸਪੀਸੀਐੱਲ ਨੇ ਪੰਜਾਬ ਅੰਦਰਲੇ ਸਰਕਾਰੀ, ਨਿੱਜੀ ਥਰਮਲਾਂ ਅਤੇ ਪ੍ਰਾਜੈਕਟਾਂ ਤੋਂ ਕਰੀਬ 5300 ਮੈਗਾਵਾਟ ਬਿਜਲੀ ਹਾਸਿਲ ਕੀਤੀ ਹੈ। ਜਦੋਂਕਿ ਬਾਕੀ ਮੰਗ ਪੂਰੀ ਕਰਨ ਲਈ ਬਿਜਲੀ ਬਾਹਰੀ ਸ੍ਰੋਤਾਂ ਤੋਂ ਲੈਣੀ ਪਈ ਹੈ। ਨਿੱਜੀ ਖੇਤਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ 660 ਮੈਗਾਵਾਟ ਸਮਰੱਥਾ ਵਾਲੇ ਇਕ ਯੂਨਿਟ ਤੋਂ ਬਿਜਲੀ ਉਤਪਾਦਨ ਪ੍ਰਭਾਵਿਤ ਰਿਹਾ ਹੈ। ਇਸਦੇ ਨਾਲ ਹੀ ਸ਼ਾਮ ਛੇ ਵਜੇ ਤੱਕ ਪੰਜਾਬ ਭਰ ਵਿਚ ਬਿਜਲੀ ਬੰਦ ਹੋਣ ਦੀਆਂ 73 ਹਜ਼ਾਰ ਸ਼ਿਕਾਇਤਾਂ ਮਿਲੀਆਂ ਹਨ। ਇਸ ਦੌਰਾਨ ਅਮ੍ਰਿਸਤਰ, ਦੀਨਾ ਨਗਰ, ਧੂਰੀ, ਸੰਘੇੜਾ, ਖਰੜ, ਮੁਹਾਲੀ, ਕੋਟਕਪੂਰਾ, ਫਾਜਿਲਕਾ, ਅਬੋਹਰ, ਮੁਕਤਸਰ ਸਾਹਿਬ, ਬਠਿੰਡਾ, ਦਿੜਬਾ, ਬਲਾਚੋਰ, ਡੇਹਰੀਵਾਲ ਆਦਿ ਇਲਾਕਿਆਂ ਵਿਚ 2 ਤੋਂ 6 ਘੰਟੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੀ ਹੈ। ਬਿਜਲੀ ਬੰਦ ਦੀਆਂ ਸਭ ਤੋਂ ਵੱਧ 4981 ਸ਼ਿਕਾਇਤਾਂ ਜੀਰਕਪੁਰ ਇਲਾਕੇ ਤੋਂ ਦਰਜ ਕੀਤੀਆਂ ਗਈਆਂ ਹਨ।





Comments