google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸ਼ੰਭੂ ਬੈਰੀਅਰ 'ਤੇ ਧਰਨੇ ਦੌਰਾਨ ਇਕ ਹੋਰ ਕਿਸਾਨ ਦੀ ਮੌ+ਤ, ਅੱਥਰੂ ਗੈਸ ਦੇ ਗੋਲ਼ਿਆਂ ਕਾਰਨ ਵਿਗੜੀ ਸੀ ਤਬੀਅਤ

  • Mar 27, 2024
  • 1 min read

27/03/2024

ਸ਼ੰਭੂ ਬੈਰੀਅਰ ’ਤੇ ਚੱਲ ਰਹੇ ਕਿਸਾਨੀ ਧਰਨੇ ਦੌਰਾਨ ਬਿਮਾਰ ਹੋਏ ਇਕ ਹੋਰ ਕਿਸਾਨ ਦੀ ਮੰਗਲਵਾਰ ਨੂੰ ਮੌਤ ਹੋ ਗਈ। ਸ਼ੇਰ ਸਿੰਘ ਪੁੱਤਰ ਰੁਲਦਾ ਸਿੰਘ ਵਾਸੀ ਪਿੰਡ ਸਿੱਧੁਵਾਲ, ਜ਼ਿਲ੍ਹਾ ਪਟਿਆਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਨਾਲ ਸਬੰਧਤ ਸੀ।


ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਬਲਕਾਰ ਸਿੰਘ ਸਿੱਧੂਵਾਲ ਨੇ ਦੱਸਿਆ ਕਿ ਸ਼ੇਰ ਸਿੰਘ 13 ਫਰਵਰੀ ਤੋਂ ਸ਼ੰਭੂ ਬੈਰੀਅਰ ’ਤੇ ਧਰਨੇ ’ਚ ਡਟਿਆ ਹੋਇਆ ਸੀ। ਹਰਿਆਣਾ ਪੁਲਿਸ ਵੱਲੋਂ ਦਾਗੇ ਗਏ ਅੱਥਰੂ ਗੈਸ ਦੇ ਗੋਲ਼ਿਆਂ ਕਾਰਨ ਉਸ ਦੀ ਤਬੀਅਤ ਵਿਗੜਣੀ ਸ਼ੁਰੂ ਹੋ ਗਈ ਸੀ, ਪਰ ਦਵਾਈ ਲੈ ਕੇ ਉੱਥੇ ਡਟਿਆ ਰਿਹਾ। ਸੋਮਵਾਰ ਨੂੰ ਅਚਾਨਕ ਉਸ ਦੀ ਤਬੀਅਤ ਜ਼ਿਆਦਾ ਵਿਗੜ ਗਈ ਤੇ ਉਸ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ।

Comments


Logo-LudhianaPlusColorChange_edited.png
bottom of page