ਸ਼ਹਿਰ ਦੇ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ’ਚ ਮੌ+ਤ
- Jan 2, 2024
- 1 min read
02/01/2024
ਖੰਨਾ ਦੇ ਨੌਜਵਾਨ ਵਿਸ਼ਵਰਾਜ ਸਿੰਘ ਗਿੱਲ(ਰਾਜਾ ਗਿੱਲ) ਦੀ ਕੈਨੇਡਾ ਦੀ ਸ਼ਹਿਰ ਕੈਲੇਡਨ ’ਚ 31ਦਸੰਬਰ ਨੂੰ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ। ਇਸ ਖਬਰ ਦਾ ਪਤਾ ਲੱਗਦੇ ਸਾਰ ਹੀ ਮ੍ਰਿਤਕ ਦੇ ਪਿਤਾ ਆਪ ਦੇ ਸੀਨੀਅਰ ਆਗੂ ਸਾਬਕਾ ਜੇਈ ਕੁਲਵੰਤ ਸਿੰਘ ਗਿੱਲ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਵਾਲਿਆਂ ਦਾ ਤਾਂਤਾ ਲੱਗ ਗਿਆ। ਸਭਨਾਂ ’ਚ ਸੋਗ ਦੀ ਲਹਿਰ ਫੈਲ ਗਈ।
ਮ੍ਰਿਤਕ ਦੇ ਪਿਤਾ ਆਪ ਦੇ ਸੀਨੀਅਰ ਆਗੂ ਸਾਬਕਾ ਜੇਈ ਕੁਲਵੰਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਵਿਸ਼ਵਰਾਜ ਸਿੰਘ ਗਿੱਲ 2018 ’ਚ ਪੜਾਈ ਕਰਨ ਲਈ ਕੈਨੇਡਾ ਗਿਆ ਸੀ, ਜੋ ਕਿ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਕੈਨੇਡਾ ਦੇ ਸ਼ਹਿਰ ਬਰੈੰਪਟਨ ਵਿਖੇ ਰਹਿ ਰਿਹਾ ਸੀ। ਪੜ੍ਹਾਈ ਦੇ ਨਾਲ ਉਹ ਗਾਇਕੀ ਦਾ ਸ਼ੌਂਕ ਵੀ ਰੱਖਦਾ ਸੀ। ਉਸ ਦੀ ਮੰਗਣੀ ਵੀ ਕੈਨੇਡਾ ਰਹਿੰਦੀ ਲੜਕੀ ਨਾਲ ਹੋਈ ਹੋਈ ਸੀ, ਜੋ ਕਿ ਵਿਆਹ ਦੇ ਸਬੰਧ ’ਚ ਥੋੜੇ ਦਿਨ ਪਹਿਲਾਂ ਹੀ ਭਾਰਤ ਆਈ ਸੀ। ਉਸਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਜੋ ਕਿ ਜਨਵਰੀ ਜਾਂ ਫਰਵਰੀ ਮਹੀਨੇ ’ਚ ਹੋ ਜਾਣਾ ਸੀ। ਅਜੇ ਕੁਝ ਘੰਟੇ ਪਹਿਲਾਂ ਹੀ ਉਸਦੀ ਵਿਸ਼ਵਰਾਜ ਨਾਲ ਗੱਲ ਹੋਈ ਸੀ।






Comments