ਸੂਬੇ ਦੇ ਛੇ ਜ਼ਿਲ੍ਹਿਆਂ ’ਚ ਦੋ ਦਿਨ ਧੁੰਦ ਦਾ ਯੈਲੋ ਅਲਰਟ, ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਹਾਲ
- bhagattanya93
- Nov 22, 2024
- 1 min read
22/11/2024

ਪੰਜਾਬ ’ਚ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਮੌਸਮ ਸਾਫ਼ ਰਿਹਾ। ਸਵੇਰੇ ਧੁੱਪ ਨਿਕਲੀ, ਜਿਹੜੀ ਸ਼ਾਮ ਤੱਕ ਕਾਇਮ ਰਹੀ। ਹਾਲਾਂਕਿ, ਸਵੇਰੇ ਤੇ ਸ਼ਾਮ ਸਮੇਂ ਠੰਢ ਰਹੀ। ਮੌਸਮ ਵਿਭਾਗ ਨੇ ਸ਼ੁੱਕਰਵਾਰ ਤੇ ਸ਼ਨਿਚਰਵਾਰ ਲਈ ਸੂਬੇ ਦੇ ਛੇ ਜ਼ਿਲ੍ਹਿਆਂ-ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ’ਚ ਧੁੰਦ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਿਸਟੀ (ਪੀਏਯੂ) ਦੀ ਮੌਸਮ ਵਿਭਾਗ ਮੁਖੀ ਡਾ ਪੀਕੇ ਕਿੰਗਰਾ ਨੇ ਕਿਹਾ ਕਿ ਹਵਾ ’ਚ ਨਮੀ ਦੀ ਕਮੀ ਹੋਣ ਕਾਰਨ ਧੁੰਦ ਡਰਾਈ ਹੋ ਗਈ ਸੀ। ਇਸ ਕਾਰਨ ਦੋ ਦਿਨ ਮੌਸਮ ਦੇ ਜਾਰੀ ਅਲਰਟ ਮੁਤਾਬਕ ਧੁੰਦ ਨਹੀਂ ਨਜ਼ਰ ਆਈ।






Comments