"ਸੂਬੇ 'ਚ ਗੈਂਗ.ਸਟਰਾਂ 'ਤੇ ਮੌ.ਤ ਦਾ ਡਰ: ਲੋਕ ਖ਼ਰੀਦਣ ਲੱਗੇ ਬੁਲਟ-ਪ੍ਰੂਫ ਜੈਕਟਾਂ"
- bhagattanya93
- Nov 24
- 1 min read
24/11/2025

ਵਿਦੇਸ਼ ’ਚ ਬੈਠੇ ਆਪਣੇ ਆਕਾਵਾਂ ਦੇ ਹੁਕਮ ’ਤੇ ਸੂਬੇ ਵਿਚ ਖ਼ੂਨੀ ਖੇਡ ਖੇਡਣ ਵਾਲੇ ਗੈਂਗਸਟਰ ਹੁਣ ਮੌਤ ਦੇ ਡਰ ਨਾਲ ਜੂਝ ਰਹੇ ਹਨ। ਇਸ ਦੌਰਾਨ ਉਹ ਬੁਲਟ ਪਰੂਫ ਜੈਕਟਾਂ ਦੀ ਵਰਤੋਂ ਕਰਨ ਲੱਗੇ ਹਨ।
ਸ਼ਨਿਚਰਵਾਰ ਨੂੰ ਅੰਮ੍ਰਿਤਸਰ ਵਿਚ ਗ੍ਰਿਫ਼ਤਾਰ ਕੀਤੇ ਗਏ ਲੁੱਟਮਾਰ ਦੇ ਮੁਲਜ਼ਮ ਬਲਜੀਤ ਸਿੰਘ ਦੇ ਕਬਜ਼ੇ ਤੋਂ ਪੁਲਿਸ ਨੇ ਬੁਲਟ ਪਰੂਫ ਜੈਕਟ ਬਰਾਮਦ ਕੀਤੀ। ਏਸੀਪੀ ਗਗਨਦੀਪ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਤੋਂ ਕਈ ਪਹਿਲੂਆਂ ’ਤੇ ਪੁੱਛਗਿੱਛ ਜਾਰੀ ਹੈ। ਮੁਲਜ਼ਮ ਨੇ ਦੱਸਿਆ ਕਿ ਇਹ ਜੈਕਟ ਉਸ ਨੇ ਵਿਦੇਸ਼ ’ਚ ਬੈਠੇ ਗੈਂਗਸਟਰ ਹੈਪੀ ਜੱਟ ਤੋਂ ਖਰੀਦੀ ਸੀ।
ਪੁਲਿਸ ਸੂਤਰਾਂ ਮੁਤਾਬਕ, ਬੁਲਟ ਪਰੂਫ ਜੈਕਟਾਂ ਦੇ ਮਿਲਣ ਮਗਰੋਂ ਪੁਲਿਸ ਵੀ ਗੈਂਗਸਟਰਾਂ ਖ਼ਿਲਾਫ਼ ਆਪਣੀ ਰਣਨੀਤੀ ਬਦਲਣ ’ਤੇ ਵਿਚਾਰ ਕਰ ਰਹੀ ਹੈ। ਮੁਲਾਜ਼ਮ ਹੁਣ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਜੈਕਟ ਪਹਿਨਣਗੇ।
ਇਸ ਰੁਝਾਨ ਨਾਲ ਆਮ ਲੋਕਾਂ ਵਿੱਚ ਵੀ ਸੁਰੱਖਿਆ ਬਾਰੇ ਚਿੰਤਾ ਵਧੀ ਹੈ। ਗਹਿਣਾ ਕਾਰੋਬਾਰੀਆਂ ਸਮੇਤ ਕਈ ਵੱਡੇ ਕਾਰੋਬਾਰੀਆਂ ਨੇ ਆਨਲਾਈਨ 10 ਹਜ਼ਾਰ ਤੋਂ 70 ਹਜ਼ਾਰ ਰੁਪਏ ਤੱਕ ਦੀਆਂ ਬੁਲਟ ਪਰੂਫ ਜੈਕਟਾਂ ਖਰੀਦੀਆਂ ਹਨ।





Comments