google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸੰਘਣੀ ਧੁੰਦ ਦਾ ਕਹਿਰ...ਸਮਾਣਾ 'ਚ ਸਰਕਾਰੀ ਬੱਸ ਦੀ ਇੱਟਾਂ ਦੀ ਭਰੀ ਟਰਾਲੀ ਨਾਲ ਟੱਕਰ, 2 ਦੀ ਮੌਤ; ਕਈ ਜ਼ਖ਼ਮੀ

  • Dec 27, 2023
  • 1 min read

27/12/2023

ਸਮਾਣਾ ਨਵਾਗਾਊ ਚੀਕਾ ਰੋਡ 'ਤੇ ਇਕ ਸਰਕਾਰੀ ਬੱਸ ਦਾ ਟਰੈਕਟਰ ਟਰਾਲੀ ਨਾਲ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਮਿਲਿਆ ਹੈ।

ਜਾਣਕਾਰੀ ਅਨੁਸਾਰ ਸਵੇਰੇ ਸਮਾਣਾ ਦੇ ਬੱਸ ਸਟੈਂਡ ਤੋਂ 5:40 ਦੇ ਰੂਟ 'ਤੇ ਵਾਇਆ ਚੀਕਾ ਹੋ ਕੇ ਦਿੱਲੀ ਜਾਣ ਵਾਲੀ ਬੱਸ ਸੰਘਣੀ ਧੁੰਦ ਹੋਣ ਕਰਕੇ ਅੱਗੇ ਇੱਟਾਂ ਦੀ ਭਰੀ ਟਰੈਕਟਰ ਟਰਾਲੀ ਨਾਲ ਜਾ ਟਕਰਾਈ ਜਿਸ ਕਾਰਨ ਟਰਾਲੀ ਉੱਤੇ ਬੈਠੇ ਅੱਧੀ ਦਰਜਨ ਲੋਕ ਜ਼ਖ਼ਮੀ ਹੋ ਗਏ ਜਦਕਿ ਚਾਂਦਨੀ (17) ਪੁੱਤਰੀ ਰਾਜ ਬਲਮ ਤੇ ਮਹੇਸ਼ (15) ਪੁੱਤਰ ਹਰੀਸ਼ ਦੀ ਮੌਤ ਹੋ ਗਈ। ਫੱਟੜਾਂ ਚ ਬੱਸ ਚਾਲਕ ਬਲਜਿੰਦਰ ਸਿੰਘ ਵੀ ਸ਼ਾਮਲ ਹੈ।

Comments


Logo-LudhianaPlusColorChange_edited.png
bottom of page