ਸੰਘਣੀ ਧੁੰਦ ਦੀ ਲਪੇਟ ’ਚ ਪੰਜਾਬ, ਸਿਫਰ ਰਹੀ ਦਿਸਣ ਹੱਦ; ਜਾਣੋੋ ਆਪਣੇ ਇਲਾਕੇ ਦੇ ਮੌਸਮ ਦਾ ਤਾਜ਼ਾ ਹਾਲ
- bhagattanya93
- Jan 4
- 1 min read
04/01/2025

ਪੰਜਾਬ ਸ਼ੁੱਕਰਵਾਰ ਨੂੰ ਧੁੰਦ ਦੀ ਲਪੇਟ ’ਚ ਰਿਹਾ। ਮੁਕਤਸਰ, ਅੰਮਿ੍ਰਤਸਰ ਤੇ ਬਠਿੰਡਾ ’ਚ ਦਿਸਣ ਹੱਦ ਸਿਫਰ ਤੇ ਹੋਰ ਜ਼ਿਲ੍ਹਿਆਂ ’ਚ 5 ਤੋਂ 10 ਮੀਟਰ ਤੱਕ ਰਹੀ। ਹਾਲਾਤ ਇਹ ਰਹੇ ਕਿ ਪਰਿਕ੍ਰਮਾ ਤੋਂ ਸ੍ਰੀ ਹਰਿਮੰਦਰ ਸਾਹਿਬ ਵੀ ਨਜ਼ਰ ਨਹੀਂ ਆ ਰਿਹਾ ਸੀ। ਧੁੰਦ ਕਾਰਨ ਸੜਕ, ਰੇਲ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਰਹੀ। ਧੁੰਦ ਤੇ ਸੀਤ ਲਹਿਰ ’ਚ ਕੜਾਕੇ ਦੀ ਠੰਢ ਵੀ ਪਈ। ਬਠਿੰਡਾ ਤੇ ਗੁਰਦਾਸਪੁਰ ਸੂਬੇ ’ਚ ਸਭ ਤੋਂ ਠੰਢੇ ਰਹੇ। ਇੱਥੋਂ ਦਾ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 14 ਤੋਂ 16 ਡਿਗਰੀ ਸੈਲਸੀਅਸ ਦੇ ਵਿਚਦਰਜ ਕੀਤਾ ਗਿਆ। ਹਾਲਾਂਕਿ ਦੁਪਹਿਰ ਬਾਅਦ ਹਲਕੀ ਧੁੱਪ ਨਿਕਲਣ ਨਾਲ ਕੁਝ ਰਾਹਤ ਮਿਲੀ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਚਾਰ ਜਨਵਰੀ ਨੂੰ ਮੁੜ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਪੰਜ ਤੇ ਛੇ ਜਨਵਰੀ ਨੂੰ ਕਈ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।





Comments