ਸਿੱਧੂ ਮੂਸੇਵਾਲਾ ਬਾਰੇ BBC ਵੱਲੋਂ ਬਣਾਈ ਡਾਕੂਮੈਂਟਰੀ ਖ਼ਿਲਾਫ਼ ਪਿਤਾ ਨੇ ਕੀਤੀ ਸ਼ਿਕਾਇਤ
- bhagattanya93
- Jun 8
- 1 min read
08/06/2025

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੀਬੀਸੀ ਵੱਲੋਂ 11 ਜੂਨ ਨੂੰ ਸਿੱਧੂ ਮੂਸੇਵਾਲਾ ’ਤੇ ਬਣੀ ਡਾਕੂਮੈਂਟਰੀ ਦੇ ਪ੍ਰਦਰਸ਼ਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਖ਼ਿਲਾਫ਼ ਅਦਾਲਤ ਜਾਣ ਦਾ ਵੀ ਐਲਾਨ ਕੀਤਾ ਹੈ। ਮਹਾਰਾਸ਼ਟਰ ਦੇ ਡੀਜੀਪੀ ਤੇ ਜੁਹੂ ਪੁਲਿਸ ਸਟੇਸ਼ਨ ’ਚ ਦਿੱਤੀ ਆਪਣੀ ਸ਼ਿਕਾਇਤ ’ਚ ਬਲਕੌਰ ਸਿੰਘ ਨੇ ਲਿਖਿਆ ਹੈ ਬੀਬੀਸੀ ਵੱਲੋਂ 11 ਜੂਨ ਨੂੰ ਦੁਪਹਿਰ 3 ਵਜੇ ਜੁਹੂ ’ਚ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਉੱਥੇ ਦਿਖਾਈ ਜਾਣ ਵਾਲੀ ਡਾਕੂਮੈਂਟਰੀ ’ਚ ਸਿੱਧੂ ਮੂਸੇਵਾਲਾ ਨਾਲ ਸਬੰਧਤ ਅਣਦੇਖੀਆਂ ਜਾਣਕਾਰੀਆਂ ਦਿਖਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਡਾਕੂਮੈਂਟਰੀ ਬਣਾਉਣ ਲਈ ਉਨ੍ਹਾਂ ਤੋਂ ਕੋਈ ਆਗਿਆ ਨਹੀਂ ਲਈ ਗਈ। ਇਹ ਡਾਕੂਮੈਂਟਰੀ ਮੂਸੇਵਾਲਾ ਕਤਲ ਕਾਂਡ ਦੇ ਕੋਰਟ ਕੇਸ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬਲਕੌਰ ਸਿੰਘ ਮੁਤਾਬਕ ਚੈਨਲ ਨੇ ਉਨ੍ਹਾਂ ਲੋਕਾਂ ਦਾ ਇੰਟਰਵਿਊ ਲਈ ਹੈ, ਜੋ ਕਤਲ ਕਾਂਡ ਦੀ ਐੱਫਆਈਆਰ ’ਚ ਨਾਮਜ਼ਦ ਹਨ। ਬਲਕੌਰ ਸਿੰਘ ਨੇ ਕਿਹਾ ਕਿ ਉਹ ਸੋਮਵਾਰ ਨੂੰ ਕੋਰਟ ’ਚ ਵੀ ਅਪੀਲ ਦਾਖ਼ਲ ਕਰਨਗੇ।





Comments