ਸੱਪ ਦੇ ਡੰਗਣ ਨਾਲ ਪਿਓ-ਪੁੱਤ ਦੀ ਮੌ.ਤ, ਜਨਮ ਦਿਨ ਵਾਲੇ ਦਿਨ ਪੁੱਤ ਨੇ ਦੁਨੀਆਂ ਨੂੰ ਆਖਿਆ ਅਲਵਿਦਾ
- bhagattanya93
- Aug 9
- 2 min read
09/08/2025

ਖਨੌਰੀ ਦੇ ਨੇੜਲੇ ਪਿੰਡ ਅਨਦਾਨਾ ’ਚ ਖੇਤ ’ਚ ਕੰਮ ਕਰਦੇ ਸਮੇਂ ਪਿਓ-ਪੁੱਤ ਨੂੰ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਬੱਚਾ ਮਹਿਜ ਪੰਜ ਸਾਲ ਦਾ ਸੀ ਤੇ ਘਟਨਾ ਵਾਲੇ ਦਿਨ ਹੀ ਉਸ ਦਾ ਜਨਮ ਦਿਨ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਸੋਗ ਫੈਲ ਗਿਆ। ਮ੍ਰਿਤਕ ਦੇ ਚਚੇਰੇ ਭਰਾ ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਮੁੱਖ ਸਿੰਘ ਉਸ ਦੇ ਖੇਤ ’ਚ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ 6 ਅਗਸਤ ਨੂੰ ਉਸ ਦੇ ਨਾਲ ਉਸ ਦਾ 5 ਸਾਲ ਦਾ ਬੱਚਾ ਕਮਲਦੀਪ ਵੀ ਖੇਤ ਗਿਆ ਸੀ। ਜਗਤਾਰ ਸਿੰਘ ਅਨੁਸਾਰ ਗੁਰਮੁਖ ਸਿੰਘ ਖੇਤ ਵਿਚੋਂ ਘਾਹ ਕੱਢ ਕੇ ਮੋਟਰ ’ਤੇ ਹੱਥ ਪੈਰ ਧੋ ਰਿਹਾ ਸੀ ਕਿ ਛੋਟਾਂ ਬੱਚਾ ਕਮਲਦੀਪ ਭੱਜ ਕੇ ਆਪਣੇ ਪਿਤਾ ਗੁਰਮੁਖ ਸਿੰਘ ਕੋਲ ਗਿਆ ਤਾਂ ਉਥੇ ਘਾਹ ’ਚ ਲੁੱਕੇ ਬੈਠੇ ਸੱਪ ਨੇ ਦੋਵਾਂ ਨੂੰ ਡੰਗ ਲਿਆ ਤੇ ਦੋਵੇਂ ਕੋਈ ਆਮ ਕੀੜਾ ਹੋਣਾ ਸਮਝ ਕੇ ਘਰੇ ਆ ਗਏ ਤੇ ਬਿਨਾਂ ਦੱਸੇ ਰਾਤ ਨੂੰ ਸੌ ਗਏ। ਜਦੋਂ ਰਾਤ ਗੁਰਮੁਖ ਸਿੰਘ ਨੂੰ ਤਕਲੀਫ ਹੋਈ ਉਸ ਸਮੇਂ ਉਸ ਨੇ ਦੱਸਿਆ ਕਮਲਦੀਪ ਤੇ ਉਸ ਨੂੰ ਕਿਸੇ ਜ਼ਹਿਰੀਲੇ ਸੱਪ ਨੇ ਡੰਗ ਲਿਆ ਹੈ। ਜਿਨ੍ਹਾਂ ਨੂੰ ਸਵੇਰੇ ਖਨੌਰੀ ਦੇ ਨਿੱਜੀ ਹਸਪਤਾਲ ’ਚ ਲੈ ਕੇ ਜਾ ਰਹੇ ਸੀ। ਰਸਤੇ ’ਚ ਛੋਟੇ ਬੱਚੇ ਕਮਲਦੀਪ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਬੱਚੇ ਦਾ ਜਨਮ ਦਿਨ ਵੀ 6 ਅਗਸਤ ਦਾ ਸੀ ਤੇ ਉਸੇ ਦਿਨ ਘਟਨਾ ਕਾਰਨ ਉਹ ਦੁਨੀਆਂ ਨੂੰ ਅਲਵਿਦਾ ਆਖ ਗਿਆ। ਜਦੋਂ ਬੱਚੇ ਕਮਲਦੀਪ ਦੇ ਸਸਕਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ, ਉਸੇ ਸਮੇਂ ਗੁਰਮੁਖ ਸਿੰਘ ਦੀ ਹਾਲਤ ਹੋਰ ਗੰਭੀਰ ਹੋ ਗਈ ਤੇ ਸੰਗਰੂਰ ਜਾਂਦੇ ਸਮੇਂ ਰਸਤੇ ’ਚ ਹੀ ਗੁਰਮੁਖ ਸਿੰਘ ਦੀ ਵੀ ਮੌਤ ਹੋ ਗਈ।ਸਿੰਘ ਨੇ ਕਿਹਾ ਕਿ ਗੁਰਮੁਖ ਸਿੰਘ ਦਾ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੈ। ਗੁਰਮੁਖ ਸਿੰਘ ਅਤੇ ਉਸ ਦੇ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ’ਚ ਗੁਰਮੁਖ ਸਿੰਘ ਦੀ ਪਤਨੀ ਅਤੇ ਇਕ ਅੱਠ-ਨੌ ਮਹੀਨਿਆਂ ਦੀ ਬੱਚੀ ਹੀ ਰਹਿ ਗਏ ਹਨ। ਪ੍ਰਸ਼ਾਸਨ ਤੇ ਪੰਜਾਬ ਸਰਕਾਰ ਪੀੜਤ ਪਰਿਵਾਰ ਦੀ ਆਰਥਿਕ ਮਦਦ ਕਰੇ।





Comments