ਸੂਬੇ 'ਚ ਮੌਨਸੂਨ ਦਾ ਕਹਿਰ ਜਾਰੀ, ਅੱਜ ਕਈ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ; ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
- bhagattanya93
- Jul 10
- 1 min read
10/07/2025

ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੁੱਧਵਾਰ ਨੂੰ ਮੌਨਸੂਨੀ ਬਾਰਿਸ਼ ਮਿਹਰਬਾਨ ਰਹੀ। ਅੰਮ੍ਰਿਤਸਰ ’ਚ ਲਗਾਤਾਰ ਦੂਜੇ ਦਿਨ 54.0 ਮਿਲੀਮੀਟਰ ਬਾਰਿਸ਼ ਹੋਈ। ਇਸ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ’ਚ 39.0, ਰੂਪਨਗਰ ’ਚ 16, ਲੁਧਿਆਣਾ ’ਚ 1.2, ਪਟਿਆਲਾ ’ਚ 3.6, ਬਠਿੰਡਾ ’ਚ 7.0, ਗੁਰਦਾਸਪੁਰ ’ਚ 2.4, ਫਾਜ਼ਿਲਕਾ ’ਚ 3.7, ਫ਼ਿਰੋਜਪੁਰ ’ਚ 3.9, ਹੁਸ਼ਿਆਰਪੁਰ ’ਚ 0.5, ਮੋਗਾ ’ਚ 2.9, ਮੋਹਾਲੀ ’ਚ 2.0, ਪਠਾਨਕੋਟ ’ਚ 7.0 ਮਿਲੀਮੀਟਰ ਬਾਰਿਸ਼ ਹੋਈ। ਓਧਰ ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਵੀਰਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਇਸ ਦੌਰਾਨ 30 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਤੋਂ ਮੌਨਸੂਨ ਕਮਜ਼ੋਰ ਪੈ ਜਾਵੇਗਾ ਤੇ ਇਕ ਹਫ਼ਤੇ ਤੱਕ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਕਈ ਜ਼ਿਲ੍ਹਿਆਂ ’ਚ ਹੁੰਮਸ ਭਰੀ ਗਰਮੀ ਵਧੇਗੀ। ਹਵਾ ’ਚ ਸਵੇਰ ਸਮੇਂ ਨਮੀ ਦੀ ਮਾਤਰਾ 90 ਫ਼ੀਸਦੀ ਤੇ ਸ਼ਾਮ ਸਮੇਂ 95 ਫ਼ੀਸਦ ਤੱਕ ਪੁੱਜ ਸਕਦੀ ਹੈ। 17 ਜੁਲਾਈ ਤੋਂ ਬਾਅਦ ਦੋਬਾਰਾ ਮੌਨਸੂਨ ਸਰਗਰਮ ਹੋਵੇਗਾ।






Comments