ਸੂਬੇ 'ਚ ਦਿਨ ਦੇ ਤਾਪਮਾਨ 'ਚ ਵਾਧਾ ਕੀਤਾ ਗਿਆ ਦਰਜ, ਰਾਤਾਂ ਅਜੇ ਵੀ ਠੰਢੀਆਂ, ਜਾਣੋ ਮੌਸਮ ਦਾ ਤਾਜ਼ਾ ਹਾਲ
- bhagattanya93
- Feb 29, 2024
- 1 min read
29/02/2024
ਪਿਛਲੇ ਦੋ ਹਫ਼ਤਿਆਂ ਤੋਂ ਸੂਬੇ ’ਚ ਤੇਜ਼ ਧੁੱਪ ਕਾਰਨ ਦਿਨ ਦੇ ਤਾਪਮਾਨ ’ਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਦਕਿ ਰਾਤਾਂ ਅਜੇ ਵੀ ਠੰਢੀਆਂ ਹਨ। ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਰਾਤ ਦਾ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਜਾ ਰਿਹਾ ਹੈ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਮੋਗਾ, ਰੋਪੜ, ਗੁਰਦਾਸਪੁਰ ’ਚ ਰਾਤ ਦਾ ਤਾਪਮਾਨ ਛੇ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਹੜਾ ਆਮ ਨਾਲੋਂ ਚਾਰ ਡਿਗਰੀ ਘੱਟ ਰਿਹਾ। ਦੂਜੇ ਪਾਸੇ ਦਿਨ ਵੇਲੇ ਪਟਿਆਲਾ 26.3 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਵੀਰਵਾਰ ਨੂੰ ਵੀ ਮੌਸਮ ਖ਼ੁਸ਼ਕ ਰਹੇਗਾ। ਪਰ ਸ਼ੁੱਕਰਵਾਰ ਤੋਂ ਪੰਜਾਬ ’ਚ ਮੌਸਮ ਬਦਲ ਜਾਵੇਗਾ ਤੇ ਦੋ ਦਿਨਾਂ ਤੱਕ ਕਈ ਜ਼ਿਲ੍ਹਿਆਂ ’ਚ ਹਨੇਰੀ ਤੇ ਬਾਰਿਸ਼ ਦੌਰਾਨ ਗੜੇਮਾਰੀ ਦੀ ਸੰਭਾਵਨਾ ਹੈ।






Comments