google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸਾਬਕਾ ਕੌਮਾਂਤਰੀ ਕਬੱਡੀ ਖਿਡਾਰੀ ਨੇ ਫਾ+ਹਾ ਲੈ ਕੇ ਕੀਤੀ ਖ਼ੁਦ+ਕੁਸ਼ੀ, ਨੌਕਰੀ ਨਾ ਮਿਲਣ ਕਾਰਨ ਰਹਿੰਦਾ ਸੀ ਪਰੇਸ਼ਾਨ

  • Nov 18, 2024
  • 1 min read

18/11/2024

ਸਾਬਕਾ ਕੌਮਾਂਤਰੀ ਕਬੱਡੀ ਖਿਡਾਰੀ ਅਵਤਾਰ ਸਿੰਘ ਉਰਫ ਸ਼ੈਟੀ ਵਾਸੀ ਪਿੰਡ ਕਮਾਲਪੁਰਾ ਜ਼ਿਲ੍ਹਾ ਮੋਗਾ (52) ਨੇ ਆਪਣੀ ਭੈਣ ਦੇ ਕਿਸ਼ਨਪੁਰਾ ਥਾਣਾ ਸਿੱਧਵਾਂ ਬੇਟ, ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਘਰ ਤੋਂ ਕੁਝ ਦੂਰੀ ’ਤੇ ਨਿਰੰਕਾਰੀ ਭਵਨ ਸਿੱਧਵਾਂ ਬੇਟ ਤੋਂ ਕਿਸ਼ਨਪੁਰਾ ਕਲਾਂ ਰੋਡ ’ਤੇ ਦਰੱਖਤ ’ਤੇ ਲਟਕਦੀ ਮਿਲੀ। ਉਸ ਦੀ ਭੈਣ ਪਿੰਡ ਕਿਸ਼ਨਪੁਰਾ ’ਚ ਰਹਿੰਦੀ ਹੈ ਅਤੇ ਉਥੇ ਉਸ ਦੀ ਮਾਂ ਵੀ ਆਈ ਹੋਈ ਸੀ ਜਿਸ ਨੂੰ ਮਿਲਣ ਲਈ ਉਹ ਇਕ ਦਿਨ ਪਹਿਲਾਂ ਹੀ ਆਇਆ ਸੀ। ਸ਼ੈਟੀ ਵਾਸੀ ਕਿਸ਼ਨਪੁਰਾ ਦੀ ਮੌਤ ਦੀ ਖਬਰ ਮਿਲਣ ’ਤੇ ਪਿੰਡ ਕਿਸ਼ਨਪੁਰਾ ਦੇ ਲੋਕਾਂ ਸਮੇਤ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਜਿਸ ਦਾ ਪੋਸਟਮਾਰਟਮ ਕਰ ਕੇ ਅਗਲੇਰੀ ਜਾਂਚ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿੱਧਵਾਂ ਬੇਟ ਦੇ ਐੱਸਆਈ ਰਾਜਵਰਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਸ਼ੈਟੀ ਕਬੱਡੀ ਖਿਡਾਰੀ ਸੀ। ਨੌਕਰੀ ਨਾ ਮਿਲਣ ਕਾਰਨ ਉਹ ਸਿਸਟਮ ਤੋਂ ਨਿਰਾਸ਼ ਹੋ ਗਿਆ ਤੇ ਹੌਲੀ-ਹੌਲੀ ਨਸ਼ੇ ਦੀ ਦਲਦਲ ’ਚ ਧਸਦਾ ਗਿਆ। ਐਤਵਾਰ ਨੂੰ ਸ਼ੈਟੀ ਮੋਬਾਈਲ ’ਤੇ ਗਾਣੇ ਸੁਣ ਰਿਹਾ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਕਿਹਾ ਕਿ ਭਗਵਾਨ ਦਾ ਨਾਂ ਲਿਆ ਕਰ ਤਾਂ ਉਹ ਗੁੱਸੇ ’ਚ ਘਰੋਂ ਨਿਕਲ ਗਿਆ ਤੇ ਬਾਅਦ ’ਚ ਉਸ ਦੀ ਮੌਤ ਦੀ ਖਬਰ ਪੁੱਜੀ।


Comments


Logo-LudhianaPlusColorChange_edited.png
bottom of page