ਸੌਮਿਆ ਮਿਸ਼ਰਾ ਦੀ ਫਿਰੋਜ਼ਪੁਰ ਦੇ ਨਵੇਂ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਨਿਯੁਕਤੀ
- bhagattanya93
- Jan 26, 2024
- 1 min read
26/01/2024
2014 ਬੈਚ ਦੀ ਆਈਪੀਐਸ ਸੌਮਿਆ ਮਿਸ਼ਰਾ ਨੇ ਫਿਰੋਜ਼ਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲੋਂ ਉਹ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਆਫ ਪੁਲਿਸ ਸਨ। ਇਸ ਤੋਂ ਪਹਿਲੋਂ ਕੁੱਝ ਸਮੇਂ ਲਈ ਆਏ ਫਿਰੋਜ਼ਪੁਰ ਦੇ ਐਸਐਸਪੀ ਦੀਪਕ ਹਿਲੌਰੀ ਦੇ ਡੈਪੂਟੇਸ਼ਨ ’ਤੇ ਦਿੱਲੀ ਜਾਣ ਮਗਰੋਂ ਮੋਗਾ ਦੇ ਐਸਐਸਪੀ ਵਿਵੇਕਸ਼ੀਲ ਸੋੋਨੀ ਨੂੰ ਫਿਰੋਜ਼ਪੁਰ ਦਾ ਵਾਧੂ ਚਾਰਜ਼ ਦਿੱਤਾ ਗਿਆ ਸੀ। ਇਥੇ ਦੱਸਣਯੋਗ ਹੈ ਕਿ ਬੀਤੇ ਕੁੱਝ ਸਾਲਾਂ ਤੋਂ ਫਿਰੋਜ਼ਪੁਰ ਵਿਖੇ ਲੰਮੇਂ ਸਮੇਂ ਲਈ ਕਿਸੇ ਵੀ ਪੁਲਿਸ ਮੁਖੀ ਦੀ ਤੈਨਾਤੀ ਨਹੀਂ ਹੋਈ ਹੈ। ਸੂਬਾ ਸਰਕਾਰ ਵੱਲੋਂ ਵੀਰਵਾਰ ਸ਼ਾਮ ਜਾਰੀ ਲਿਸਟ ਮੁਤਾਬਿਕ ਸੌਮਿਆ ਮਿਸ਼ਰਾ ਦੇ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਤੈਨਾਤੀ ਦੇ ਨਾਲ ਨਾਲ ਫਿਰੋਜ਼ਪੁਰ ਦੇ ਐਸ ਪੀ ਹੈਡਕੁਆਰਟਰ ਸੋਹਨ ਲਾਲ ਦੀ ਥਾਂ ’ਤੇ ਅੰਮਿ੍ਤਸਰ ਦਿਹਾਤੀ ਦੇ ਐਸ ਪੀ ਜੁਗਰਾਜ ਸਿੰਘ ਨੂੰ ਐਸ ਪੀ ਹੈਡਕੁਆਰਟਰ ਫਿਰੋਜ਼ਪੁਰ ਲਗਾਇਆ ਗਿਆ ਹੈ।






Comments