ਸੋਮਵਾਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ, ਦੀਵਾਲੀ ਦੇ ਮੌਕੇ ਸਰਕਾਰ ਕਰ ਸਕਦੀ ਹੈ ਕੁਝ ਨਵੇਂ ਐਲਾਨ
- bhagattanya93
- Oct 10
- 1 min read
10/10/2025

ਪੰਜਾਬ ਸਰਕਾਰ ਨੇ 13 ਅਕਤੂਬਰ ਨੂੰ ਕੈਬਨਿਟ ਦੀ ਬੈਠਕ ਬੁਲਾ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਦੇ ਮੌਕੇ ਸਰਕਾਰ ਕੁਝ ਨਵੇਂ ਐਲਾਨ ਕਰ ਸਕਦੀ ਹੈ। ਹਾਲਾਂਕਿ ਅਜੇ ਮੰਤਰੀਆਂ ਨੂੰ ਕੈਬਨਿਟ ਦਾ ਏਜੰਡਾ ਨਹੀਂ ਭੇਜਿਆ ਗਿਆ ਹੈ। ਇਸ ’ਚ ਇਕ ਦਿਲਚਸਪ ਗੱਲ ਹੋਰ ਹੈ ਕਿ ਲੰਬੇ ਸਮੇਂ ਬਾਅਦ ਮੁੱਖ ਮੰਤਰੀ ਦਫ਼ਤਰ ’ਚ ਇਹ ਬੈਠਕ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਜ਼ਿਆਦਾਤਰ ਬੈਠਕਾਂ ਮੁੱਖ ਮੰਤਰੀ ਰਿਹਾਇਸ਼ ਜਾਂ ਪੰਜਾਬ ਭਵਨ ’ਚ ਹੁੰਦੀਆਂ ਸਨ। ਦਰਅਸਲ ਇਨ੍ਹਾਂ ਦੋਵਾਂ ਥਾਵਾਂ ’ਤੇ ਗੱਡੀਆਂ ਦੀ ਪਾਰਕਿੰਗ ਦੀ ਦਿੱਕਤ ਆਉਂਦੀ ਹੈ। ਮੰਤਰੀਆਂ ਤੋਂ ਇਲਾਵਾ ਕੈਬਨਿਟ ਦੀ ਬੈਠਕ ’ਚ ਸ਼ਾਮਲ ਹੋਣ ਵਾਲੇ ਸੀਨੀਅਰ ਅਫ਼ਸਰਾਂ ਦੀਆਂ ਗੱਡੀਆਂ ਵੀ ਇੱਥੇ ਆਉਂਦੀਆਂ ਹਨ। ਪਿਛਲੇ ਦਿਨੀਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕਾਰ ਨੂੰ ਮੁੱਖ ਮੰਤਰੀ ਰਿਹਾਇਸ਼ ’ਤੇ ਥਾਂ ਨਾ ਦਿੱਤੇ ਜਾਣ ਦਾ ਮੁੱਦਾ ਕਾਫ਼ੀ ਗਰਮਾਇਆ ਸੀ। ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਮਨ ਅਰੋੜਾ ਨੇ ਮੁੱਖ ਸਕੱਤਰ ਤੋਂ ਪੁੱਛ ਲਿਆ ਸੀ ਕਿ ਉਨ੍ਹਾਂ ਦੀ ਗੱਡੀ ਕਿੱਥੇ ਖੜ੍ਹੀ ਹੈ, ਜੇ ਉਨ੍ਹਾਂ ਦੀ ਗੱਡੀ ਅੰਦਰ ਹੈ ਤਾਂ ਇਕ ਕੈਬਨਿਟ ਦੀ ਗੱਡੀ ਬਾਹਰ ਕਿਉਂ ਹੈ?





Comments