google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸੈਰ ਕਰ ਰਹੇ ਸ਼ਖ਼ਸ ਦੀ ਪਿੱਠ 'ਚ ਮਾਰਿਆ ਦਾਤਰ, ਖੋਹਿਆ ਮੋਬਾਈਲ; ਤਫਤੀਸ਼ ਦੌਰਾਨ ਪੂਰਾ ਗਿਰੋਹ ਕਾਬੂ

  • Feb 6, 2024
  • 1 min read

06/02/2024

ਥਾਣਾ ਪੀਏਯੂ ਦੀ ਪੁਲਿਸ ਨੇ ਹਥਿਆਰਾਂ ਦੀ ਨੋਕ ਤੇ ਰਾਹਗੀਰਾਂ ਨੂੰ ਲੁੱਟਣ ਵਾਲੇ ਇੱਕ 4 ਮੈਂਬਰੀ ਗਿਰੋਹ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ 14 ਮੋਟਰਸਾਈਕਲ,1 ਦਾਤ ਅਤੇ 2ਐਕਟੀਵਾ ਸਕੂਟਰ ਬਰਾਮਦ ਕੀਤੇ ਹਨ l ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਤਾਪ ਸਿੰਘ ਵਾਲਾ ਦੇ ਰਹਿਣ ਵਾਲੇ ਅਦਿਤਿਆ, ਖਵਾਜਾ ਕੋਠੀ ਚੌਂਕ ਬਾਂਗੜ ਮਹੱਲਾ ਦੇ ਵਾਸੀ ਲਵੀਨ ਕੁਮਾਰ, ਰਿਸ਼ੀ ਨਗਰ ਹੈਬੋਵਾਲ ਦੇ ਰਹਿਣ ਵਾਲੇ ਸ਼ੰਕਰ ਕੈਥ ਅਤੇ ਗੋਲਡਨ ਐਵਨਿਊ ਕਲੋਨੀ ਪਿੰਡ ਬਰਨਹਾੜਾ ਦੇ ਵਾਸੀ ਪੰਕਜ ਕੁਮਾਰ ਵਜੋਂ ਹੋਈ ਹੈ l ਪੁਲਿਸ ਦੇ ਮੁਤਾਬਕ ਜੈਡ ਬਲਾਕ ਰਿਸ਼ੀ ਨਗਰ ਦੇ ਵਾਸੀ ਵਰਿੰਦਰ ਸ਼ਰਮਾ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਕਿ 5 ਫਰਵਰੀ ਦੇਰ ਸ਼ਾਮ 7:30 ਵਜੇ ਦੇ ਉਹ ਜੀਐਸਟੀ ਦਫਤਰ ਦੇ ਲਾਗੇ ਸੈਰ ਕਰ ਰਹੇ ਸਨ। ਇਸੇ ਦੌਰਾਨ ਸਕੂਟਰ ਤੇ ਸਵਾਰ ਹੋ ਕੇ 2 ਨੌਜਵਾਨ ਆਏ ਜਿਨ੍ਹਾਂ ਨੇ ਵਰਿੰਦਰ ਸ਼ਰਮਾ ਦੀ ਪਿੱਠ ਵਿੱਚ ਦਾਤ ਮਾਰ ਦਿੱਤਾ। ਜ਼ਖਮੀ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਦਾ ਮੋਬਾਈਲ ਫੋਨ ਲੁੱਟਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਹਰਕਤ ਵਿੱਚ ਆਈ ਅਤੇ ਤਫਤੀਸ਼ ਦੇ ਦੌਰਾਨ ਪੂਰੇ ਗਿਰੋਹ ਨੂੰ ਗ੍ਰਿਫਤਾਰ ਕੀਤਾ। ਥਾਣਾ ਪੀਏਯੂ ਦੀ ਪੁਲਿਸ ਦਾ ਕਹਿਣਾ ਹੈ ਕਿ ਮੰਗਲਵਾਰ ਦੁਪਹਿਰ ਤੋਂ ਬਾਅਦ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਪੁੱਛ ਗਿੱਛ ਦੇ ਦੌਰਾਨ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ l

Comments


Logo-LudhianaPlusColorChange_edited.png
bottom of page