ਸ਼ਾਰਜਾਹ ਤੋਂ ਆਏ ਯਾਤਰੀ ਕੋਲੋਂ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ 33 ਲੱਖ ਰੁਪਏ ਦਾ ਸੋਨਾ ਬਰਾਮਦ
- bhagattanya93
- Dec 31, 2023
- 1 min read
31/12/2023
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਸ਼ਾਰਜਾਹ ਤੋਂ ਆ ਰਹੇ ਇਕ ਯਾਤਰੀ ਕੋਲੋਂ 33 ਲੱਖ ਰੁਪਏ ਦਾ ਸੋਨਾ ਬਰਾਮਦ ਹੋਇਆ। ਯਾਤਰੀ ਇਹ ਸੋਨਾ ਆਪਣੇ ਗੁਪਤ ਅੰਗਾਂ 'ਚ ਲੁਕਾ ਕੇ ਲਿਆਇਆ ਸੀ।
ਜਾਣਕਾਰੀ ਮੁਤਾਬਕ ਸ਼ਾਰਜਾਹ ਤੋਂ 6ਈ 1428 ਜਦੋਂ ਏਅਰਪੋਰਟ 'ਤੇ ਉਤਰੀ ਤਾਂ ਸਾਰੇ ਯਾਤਰੀ ਇਕ-ਇਕ ਕਰ ਕੇ ਬਾਹਰ ਆਉਣ ਲੱਗੇ। ਇਸ ਦੌਰਾਨ ਜਦੋਂ ਕਸਟਮ ਅਧਿਕਾਰੀਆਂ ਨੂੰ ਇਕ ਯਾਤਰੀ 'ਤੇ ਸ਼ੱਕ ਹੋਇਆ ਤਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਯਾਤਰੀ ਕੋਲੋਂ ਦੋ ਓਵਲ ਸ਼ੇਪ ਕੈਪਸੂਲ ਬਰਾਮਦ ਹੋਏ ਜਿਸ ਨੂੰ ਉਸਨੇ ਆਪਣੇ ਗੁਪਤ ਅੰਗਾਂ 'ਚ ਛੁਪਾ ਲਿਆ ਸੀ। ਇਨ੍ਹਾਂ ਕੈਪਸੂਲ ਦਾ ਕੁੱਲ ਵਜ਼ਨ 635.9 ਗ੍ਰਾਮ ਸੀ। ਪਰ ਜਦੋਂ ਉਨ੍ਹਾਂ ਨੂੰ ਖੋਲ੍ਹ ਕੇ ਸੋਨਾ ਕੱਢਿਆ ਗਿਆ ਤਾਂ ਇਸ ਦਾ ਕੁੱਲ ਵਜ਼ਨ 516 ਗ੍ਰਾਮ ਪਾਇਆ ਗਿਆ ਜਿਸ ਦੀ ਕੁੱਲ ਕੀਮਤ 33 ਲੱਖ 2400 ਰੁਪਏ ਹੈ। ਫਿਲਹਾਲ ਕਸਟਮ ਐਕਟ 1962 ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਅੰਦਰ ਦੂਜੀ ਵਾਰ ਹਵਾਈ ਅੱਡੇ ਤੋਂ ਸੋਨਾ ਬਰਾਮਦ ਹੋਇਆ ਹੈ। ਇਸ ਤੋਂ ਪਹਿਲਾਂ 29 ਦਸੰਬਰ ਨੂੰ ਕਸਟਮ ਵਿਭਾਗ ਨੇ ਦੁਬਈ ਤੋਂ ਆਉਣ ਵਾਲੇ ਯਾਤਰੀਆਂ ਕੋਲੋਂ 67 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਸੀ।






Comments