google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸਿਰਫਿਰੇ ਨੇ 11 ਸਾਲਾ ਬੱਚੀ ਨੂੰ ਤੀਜੀ ਮੰਜ਼ਿਲ ਤੋਂ ਸੁੱਟਿਆ, ਦਰੱਖ਼ਤ ’ਤੇ ਡਿੱਗਣ ਕਾਰਨ ਬਚੀ ਜਾਨ

  • Mar 11, 2024
  • 1 min read

11/03/2024

ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ ’ਚ ਇਕ ਸਿਰਫਿਰੇ ਨੇ 11 ਸਾਲਾ ਬੱਚੀ ਨੂੰ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਪਰ ਉਹ ਦਰੱਖ਼ਤ ’ਤੇ ਡਿੱਗੀ ਜਿਸ ਕਾਰਨ ਉਸ ਦੀ ਜਾਨ ਬਚ ਗਈ। ਇਲਾਜ ਲਈ ਉਸ ਨੂੰ ਮੈਡੀਕਲ ਕਾਲਜ ’ਚ ਦਾਖ਼ਲ ਕਰਵਾਇਆ ਗਿਆ ਹੈ। ਸੁੱਟਣ ਵਾਲਾ ਮੁਲਜ਼ਮ ਰਿਸ਼ਤੇ ’ਚ ਉਸ ਦਾ ਭਰਾ ਲੱਗਦਾ ਹੈ। ਮੁਲਜ਼ਮ ਦਾ ਨਾਂ ਅੰਕਿਤ (22) ਹੈ। ਬੱਚੀ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਹੈ।


ਘਟਨਾ ਸ਼ਹਿਰ ਦੀ ਸ਼ਿਵਮ ਕਾਲੋਨੀ ਦੀ ਹੈ। ਮੁਲਜ਼ਮ ਅੰਕਿਤ ਆਪਣੇ ਇਕ ਰਿਸ਼ਤੇਦਾਰ ਕੋਲ ਦੋ ਦਿਨ ਪਹਿਲਾਂ ਹੀ ਆਇਆ ਸੀ। ਸ਼ਨਿਚਰਵਾਰ ਸ਼ਾਮ ਉਸ ਨੇ ਰਿਸ਼ਤੇਦਾਰ ਦੀ 11 ਸਾਲਾ ਧੀ ਨੂੰ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਪਰ ਕਿਸਮਤ ਨਾਲ ਬੱਚੀ ਹੇਠਾਂ ਡਿੱਗਣ ਦੀ ਬਜਾਏ ਦਰੱਖ਼ਤ ਦੀ ਟਹਿਣੀ ’ਚ ਫਸ ਗਈ ਜਿਸ ਨਾਲ ਉਸ ਦੀ ਜਾਨ ਬਚ ਗਈ। ਮੁਲਜ਼ਮ ਨੇ ਬੱਚੀ ਨੂੰ ਹੇਠਾਂ ਕਿਉਂ ਸੁੱਟਿਆ, ਇਸ ਬਾਰੇ ਉਸ ਨੇ ਕੁਝ ਨਹੀਂ ਦੱਸਿਆ। ਰਿਸ਼ਤੇਦਾਰਾਂ ਮੁਤਾਬਕ, ਮੁਲਜ਼ਮ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ।

Comments


Logo-LudhianaPlusColorChange_edited.png
bottom of page