: ਸੋਸ਼ਲ ਮੀਡੀਆ 'ਤੇ ਐਲਾਨ ਕਰਨਾ ਪਿਆ ਮਹਿੰਗਾ, 13 ਰੁਪਏ ਦੀ ਕਮੀਜ਼ ਖ਼ਰੀਦਣ
- bhagattanya93
- 6 days ago
- 1 min read
06/11/2025

ਇਕ ਦੁਕਾਨਦਾਰ ਨੇ ਇੰਸਟਾਗ੍ਰਾਮ ’ਤੇ ਵੀਡੀਓ ਅਪਲੋਡ ਕਰ ਕੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਗੁਰਪੁਰਬ ਮੌਕੇ ਗਾਹਕਾਂ ਨੂੰ 13-13 ਰੁਪਏ ਵਿਚ ਕਮੀਜ਼ ਦੇਵੇਗਾ। ਦੁਕਾਨਦਾਰ ਨੂੰ ਇਹ ਪਤਾ ਨਹੀਂ ਸੀ ਕਿ ਉਸ ਦੀ ਵੀਡੀਓ ਨਾਲ ਕਿੰਨਾ ਵੱਡਾ ਹੰਗਾਮਾ ਖੜ੍ਹਾ ਹੋ ਸਕਦਾ ਹੈ। ਬੁੱਧਵਾਰ ਸਵੇਰੇ ਵੀਡੀਓ ਦੇਖਣ ਤੋਂ ਬਾਅਦ 250 ਤੋਂ ਵੱਧ ਲੋਕ ਦੁਕਾਨ ਦੇ ਬਾਹਰ ਇਕੱਠੇ ਹੋ ਗਏ ਅਤੇ 13 ਰੁਪਏ ਵਿਚ ਕਮੀਜ਼ ਦੀ ਮੰਗ ਕਰਨ ਲੱਗੇ। ਹੰਗਾਮਾ ਇੰਨਾ ਵੱਧ ਗਿਆ ਕਿ ਦੁਕਾਨਦਾਰ ਨੂੰ ਦੁਕਾਨ ਦਾ ਸ਼ਟਰ ਡਾਊਨ ਕਰ ਕੇ ਉੱਥੋਂ ਭੱਜਣਾ ਪਿਆ।
ਮੌਕੇ ’ਤੇ ਪੁੱਜੀ ਪੁਲਿਸ ਨੇ ਲੋਕਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ। ਦੁਕਾਨਦਾਰ ਦਾ ਕਹਿਣਾ ਸੀ ਕਿ ਉਸ ਨੇ ਗੁਰਪੁਰਬ ’ਤੇ ਸਿਰਫ਼ 50 ਲੋਕਾਂ ਨੂੰ ਕਮੀਜ਼ ਦੇਣ ਦੀ ਗੱਲ ਕਹੀ ਸੀ।
ਦੁੱਗਰੀ ਇਲਾਕੇ ਵਿਚ ਇਕ ਕੱਪੜਿਆਂ ਦੀ ਦੁਕਾਨ ਹੈ, ਜਿਸ ਦੇ ਮਾਲਕ ਨੇ ਕੁਝ ਦਿਨ ਪਹਿਲਾਂ ਇਕ ਵੀਡੀਓ ਅਪਲੋਡ ਕੀਤੀ ਸੀ। ਵੀਡੀਓ ਵਿਚ ਦੁਕਾਨਦਾਰ ਨੇ ਕਿਹਾ ਸੀ ਕਿ ਉਸ ਦੀ ਦੁਕਾਨ ਵਿਚ ਜਿੰਨੀਆਂ ਵੀ ਕਮੀਜ਼ਾਂ ਹਨ, ਗਾਹਕ ਕਿਸੇ ਵੀ ਕਮੀਜ਼ ’ਤੇ ਹੱਥ ਰੱਖ ਦੇਵੇ, ਉਹੀ ਕਮੀਜ਼ 13 ਰੁਪਏ ਵਿਚ ਦੇਵੇਗਾ। ਉਹ ਇਹ ਵੀ ਗਰੰਟੀ ਦੇ ਰਿਹਾ ਸੀ ਕਿ ਉਸ ਦੀ ਦੁਕਾਨ ਦੇ ਕਿਸੇ ਵੀ ਸਾਮਾਨ ਵਿਚ ਜੇਕਰ ਸਿਲਾਈ, ਰੰਗ ਨਿਕਲਣ ਵਰਗੀ ਕੋਈ ਖ਼ਰਾਬੀ ਨਿਕਲਦੀ ਹੈ ਤਾਂ ਉਹ ਸਾਮਾਨ ਵਾਪਸ ਲਵੇਗਾ।
ਗੁਰਪੁਰਬ ’ਤੇ ਦੁਕਾਨ ’ਤੇ ਲੋਕਾਂ ਦੀ ਭੀੜ ਉਮੜਣ ਤੋਂ ਬਾਅਦ ਦੁਕਾਨਦਾਰ ਸਫ਼ਾਈ ਕਰ ਕੇ ਕਿਤੇ ਚਲਾ ਗਿਆ, ਜਿਸ ਨਾਲ ਲੋਕਾਂ ਵਿਚ ਗੁੱਸਾ ਭੜਕ ਗਿਆ ਅਤੇ ਉਹ ਸੜਕ ’ਤੇ ਹੰਗਾਮਾ ਕਰਨ ਲੱਗੇ। ਸਮਰਾਲਾ ਚੌਕ ਤੋਂ ਆਈ ਇਕ ਮਹਿਲਾ ਦਾ ਦੋਸ਼ ਹੈ ਕਿ ਉਹ ਸਵੇਰੇ ਸੱਤ ਵਜੇ ਤੋਂ ਹੀ ਦੁਕਾਨ ’ਤੇ ਆ ਗਈ ਸੀ। ਉਸ ਨੇ ਕਿਹਾ ਕਿ ਲੋਕਾਂ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਪੁਲਿਸ ਦੁਕਾਨਦਾਰ ’ਤੇ ਕਾਰਵਾਈ ਕਰੇ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।





Comments